ਫਿਰੋਜ਼ਪੁਰ, 4 ਸਤੰਬਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਿੱਚ ਚੱਲ ਰਹੇ ਰੱਖ-ਰਖਾਅ ਦੇ ਕੰਮ (ਬੀ. ਸੀ. ਐੱਮ.) ਕਾਰਨ, ਕੁਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਮੁੱਖ ਲੋਕ ਸੰਪਰਕ ਅਫ਼ਸਰ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦਿੱਤੀ।
ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਰੇਲ ਗੱਡੀਆਂ ਦੀ ਸਥਿਤੀ ਦੀ ਜਾਂਚ ਕਰ ਲੈਣ। ਇਸ ਲਈ ਉਹ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ (ਐੱਨ.ਟੀ.ਈ.ਐੱਸ) ਦੀ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ 139 ਡਾਇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਰੇਲਵੇ ਵਿਭਾਗ ਅਨੁਸਾਰ ਇਹ ਰੱਖ-ਰਖਾਅ ਦਾ ਕੰਮ 4 ਸਤੰਬਰ ਤੋਂ 23 ਸਤੰਬਰ 2025 ਤੱਕ ਜਾਰੀ ਰਹੇਗਾ, ਜਿਸ ਕਾਰਨ ਹੇਠ ਲਿਖੀਆਂ ਗੱਡੀਆਂ ਰੱਦ ਰਹਿਣਗੀਆਂ।
74686 ਭਗਤਾਂਵਾਲਾ – ਖੇਮਕਰਨ ਰੇਲ ਗੱਡੀ, ਜੋ 4 ਸਤੰਬਰ ਤੋਂ 23 ਸਤੰਬਰ 2025 ਤੱਕ ਚੱਲਣੀ ਸੀ, ਰੱਦ ਕਰ ਦਿੱਤੀ ਹੈ।
74685 ਖੇਮਕਰਨ – ਭਗਤਾਂਵਾਲਾ ਰੇਲ ਗੱਡੀ, ਜੋ 4 ਸਤੰਬਰ ਤੋਂ 23 ਸਤੰਬਰ 2025 ਤੱਕ ਚੱਲਣੀ ਸੀ, ਵੀ ਰੱਦ ਕਰ ਦਿੱਤੀ ਹੈ।
Read More : ਜਦੋਂ ਐੱਸ. ਡੀ. ਐੱਮ. ਦੇ ਯਤਨਾਂ ਸਦਕਾ ਹੜ੍ਹ ’ਚ ਫਸੀ ਲੜਕੀ ਦਾ ਹੋਇਆ ਵਿਆਹ