ਲੁਧਿਆਣਾ, 2 ਸਤੰਬਰ :- ਸ਼੍ਰੋਮਣੀ ਅਕਾਲੀ ਦਲ ਵਲੋਂ ਮਾਲਵੇ ਦੇ ਪ੍ਰਸਿੱਧ ਮੇਲੇ ’ਤੇ ਕੀਤੀ ਜਾਣ ਵਾਲੀ ਕਾਨਫਰੰਸ ਮੁਲਤਵੀ ਕਰ ਦਿੱਤੀ ਹੈ।
ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ’ਚ ਆਏ ਹੜ੍ਹਾਂ ਕਾਰਨ ਹੜ੍ਹ ਪੀੜਤਾਂ ਦੀ ਹਰ ਮਦਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਦੇ ਜੁਝਾਰੂ ਵਰਕਰ ਹੜ੍ਹ ਪੀੜਤਾਂ ਦੀ ਮਦਦ ’ਚ ਜੁਟ ਜਾਣ, ਕਿਉਂਕਿ ਸਾਨੂੰ ਮੇਲੇ ਦੀਆਂ ਕਾਨਫਰੰਸਾਂ ਨਾਲੋਂ ਸੂਬੇ ਦੇ ਹੜ੍ਹ ਪੀੜਤਾਂ ਦੀ ਜ਼ਿਆਦਾ ਫਿਕਰ ਹੈ ਅਤੇ ਸੂਬੇ ਦੇ ਲੋਕ ਸਾਡਾ ਪਰਿਵਾਰ ਹਨ ਅਤੇ ਮੁਸੀਬਤ ’ਚ ਉਨ੍ਹਾਂ ਨਾਲ ਖੜ੍ਹਨਾ ਸਾਡਾ ਧਰਮ ਹੈ। ਇਸ ਦੌਰਾਨ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਅਤੇ ਹੋਰ ਆਗੂ ਮੌਜੂਦ ਸਨ।
Read More : ਪੰਜਾਬ ਵਿਚ ਰੈੱਡ ਅਲਰਟ, ਆਉਣ ਵਾਲੇ ਸਮੇਂ ਵਿਚ ਪਵੇਗਾ ਭਾਰੀ ਮੀਂਹ