1676.72 ਫੁੱਟ ’ਤੇ ਪਹੁੰਚਿਆ ਪਾਣੀ ਦਾ ਪੱਧਰ
ਨੰਗਲ, 2 ਸਤੰਬਰ : ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿਚ ਪਾਣੀ ਦਾ ਲੈਵਲ 1676.72 ਫੁੱਟ ’ਤੇ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਦੂਰ ਹੈ । ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ 107565 ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹੈ ਉਥੇ ਹੀ ਜੇ ਗੱਲ ਕਰੀਏ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਤੋਂ 56009 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ।
ਜੇ ਗੱਲ ਨੰਗਲ ਡੈਮ ਦੀ 26 ਗੇਟਾਂ ਦੀ ਕਰੀਏ ਤਾਂ ਨੰਗਲ ਡੈਮ ਤੋਂ 39850 ਕਿਊਸਿਕ ਤੋਂ ਵੱਧ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ, ਉੱਥੇ ਹੀ ਨੰਗਲ ਹਾਈਡਲ ਨਹਿਰ ਵਿਚ ਸਮਰੱਥਾ ਅਨੁਸਾਰ 11000 ਕਿਊਸਿਕ ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ ਅਤੇ ਅਨੰਦਪੁਰ ਹਾਈਡਲ ਨਹਿਰ ਵਿਚ 8150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਵੀ ਜ਼ਰੂਰੀ ਹੈ ਕਿ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦਾ ਲੈਵਲ 1680 ਫੁੱਟ ਤੱਕ ਹੀ ਭਰਿਆ ਜਾਂਦਾ ਹੈ ।
Read More : ਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਰੰਗੇ ਹੱਥੀਂ ਗ੍ਰਿਫਤਾਰ