ਮਲੋਟ, 1 ਸਤੰਬਰ : ਮਲੋਟ ਨੇੜੇ ਪਿੰਡ ਵਿਰਕਖੇੜਾ ਵਿਖੇ ਵਾਪਰੇ ਮੰਦਭਾਗੇ ਹਾਦਸੇ ’ਚ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਹਾਦਸੇ ਸਬੰਧੀ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਵਿਰਕਖੇੜਾ ਪਿਸਤੌਲ ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਜਿਸ ਕਰ ਕੇ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਸਦਰ ਮਲੋਟ ਦੇ ਏ. ਐੱਸ. ਆਈ. ਪਲੂਸ ਸਿੰਘ ਦੌਲਾ ਨੇ ਦੱਸਿਆ ਕਿ ਘਟਨਾ ਹਾਦਸੇ ਕਾਰਨ ਹੋਈ ਹੈ, ਜਿਸ ਕਰਕੇ ਪੁਲਸ ਨੇ ਮ੍ਰਿਤਕ ਦੇ ਪਿਤਾ ਦਲਜੀਤ ਸਿੰਘ ਦੇ ਬਿਆਨਾਂ ’ਤੇ 194 ਬੀ. ਐੱਨ. ਐੱਸ. ਤਹਿਤ ਕਾਰਵਾਈ ਕੀਤੀ ਹੈ।
Read More : ਰੇਲਵੇ ਲਾਈਨ ਦੇ ਉੱਪਰੋਂ ਲੰਘਦੀ ਓਵਰਹੈੱਡ ਲਾਈਨ ਵਿਚ ਆਇਆ ਕਰੰਟ