ਬਠਿੰਡਾ, 1 ਸਤੰਬਰ :-ਜੁਲਾਈ ਮਹੀਨੇ ਦੌਰਾਨ ਬਠਿੰਡਾ ਪੁਲਸ ਵੱਲੋਂ ਨੱਥਾ ਸਿੰਘ ਵਾਲੀ ਗਲੀ ’ਚੋਂ 40 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਅੱਧੀ ਦਰਜਨ ਮੁਲਜ਼ਮਾਂ ’ਚੋਂ ਮੁੱਖ ਵਿਅਕਤੀ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ 9 ਜੁਲਾਈ ਨੂੰ ਪੁਲਸ ਨੇ ਉਕਤ ਘਰ ’ਤੇ ਛਾਪਾ ਮਾਰ ਕੇ ਅੱਧੀ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 40 ਕਿਲੋ ਹੈਰੋਇਨ ਬਰਾਮਦ ਕੀਤੀ ਸੀ।
ਗਿਰੋਹ ਦਾ ਮੁਖੀ ਲਖਵੀਰ ਸਿੰਘ ਵਾਸੀ ਮਲੋਟ ਸੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਸੀ ਕਿ ਉਕਤ ਘਰ ਲਖਵੀਰ ਸਿੰਘ ਦੇ ਨਾਂ ’ਤੇ ਹੈ। ਇਸ ਤੋਂ ਬਾਅਦ ਪੁਲਸ ਨੇ ਸੋਮਵਾਰ ਨੂੰ ਉਕਤ ਘਰ ਨੂੰ ਸੀਜ਼ ਕਰ ਦਿੱਤਾ ਅਤੇ ਉਸ ਦੇ ਬਾਹਰ ਪ੍ਰਾਪਰਟੀ ਸੀਜ਼ ਕਰਨ ਦਾ ਨੋਟਿਸ ਲਾ ਦਿੱਤਾ।
ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿੱਤੀ ਜਾਂਚ ਕਮੇਟੀ ਵੱਲੋਂ ਕੀਤੀ ਗਈ ਜਾਂਚ ਵਿਚ ਮੁਲਜ਼ਮਾਂ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੋਂ ਬਣਾਈ ਗਈ ਜਾਇਦਾਦ ਦਾ ਖੁਲਾਸਾ ਹੋਇਆ ਹੈ। ਇਸ ਲਈ ਪੁਲਸ ਨੇ ਨਿਯਮਾਂ ਅਨੁਸਾਰ ਇਸ ਨੂੰ ਜ਼ਬਤ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Read More : ਡੀ. ਸੀ. ਵੱਲੋਂ ਦੇਵੀਗੜ੍ਹ ਵਿਚ ਘੱਗਰ ਤੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਵਹਾਅ ਦਾ ਜਾਇਜ਼ਾ