ਦੋ ਮਹੀਨੇ ਪਹਿਲਾਂ ਆਪਣੀ ਭੈਣ ਕੋਲ ਗਿਆ ਸੀ ਵਿਦੇਸ਼
ਬ੍ਰਿਟਿਸ਼ ਕੋਲੰਬੀਆ, 29 ਅਗਸਤ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸਦੀ ਪਛਾਣ ਤੇਜਿੰਦਰ ਸਿੰਘ ਉਰਫ਼ ਕਿੰਦਾ ਧਾਲੀਵਾਲ ਵਜੋਂ ਹੋਈ ਹੈ। ਉਕਤ ਮ੍ਰਿਤਕ ਜਗਰਾਉਂ ਨਾਲ ਸਬੰਧਤ ਸੀ।
ਜਾਣਕਾਰੀ ਅਨੁਸਾਰ ਕਿੰਦਾ ਕਰੀਬ ਦੋ ਮਹੀਨੇ ਪਹਿਲਾਂ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਗਿਆ ਸੀ, ਉੱਥੇ ਉਹ ਆਪਣੀ ਭੈਣ ਦੇ ਘਰ ਬੱਚਿਆਂ ਨਾਲ ਕ੍ਰਿਕਟ ਖੇਡਣ ਜਾ ਰਿਹਾ ਸੀ ਕਿ ਤਿਆਰ ਹੁੰਦਿਆਂ ਉਸ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕਿੰਦਾ ਧਾਲੀਵਾਲ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
Read More : ਘੱਗਰ ਦਰਿਆ ਸਬੰਧੀ ਸਥਿਤੀ ਪੂਰੀ ਤਰ੍ਹਾਂ ਕਾਬੂ ’ਚ : ਹਰਪਾਲ ਚੀਮਾ