imprisonment

ਰਿਸ਼ਵਤ ਮੰਗਣ ਦੇ ਦੋਸ਼ਾਂ ’ਚ ਜੇਲ ਦੇ ਸਹਾਇਕ ਸੁਪਰਡੈਂਟ ਨੂੰ ਸਜ਼ਾ ਅਤੇ ਜੁਰਮਾਨਾ

ਫਰੀਦਕੋਟ, 25 ਅਗਸਤ : ਜ਼ਿਲਾ ਫਰੀਦਕੋਟ ਵਿਚ ਹਵਾਲਾਤੀ ਕੋਲੋ ਮੋਬਾਈਲ ਫੋਨ ਬਰਾਮਦ ਕਰਨ ਦੇ ਬਦਲੇ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ’ਚ ਐਡੀਸ਼ਨਲ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋਂ ਤਕਰੀਬਨ ਤਿੰਨ ਸਾਲ ਪਹਿਲਾਂ ਨਾਮਜ਼ਦ ਕੀਤੇ ਇੱਕ ਵਿਅਕਤੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਪੰਜ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ। ਜੇਕਰ ਜੁਰਮਾਨੇ ਦੀ ਰਕਮ ਜਮਾਂ ਨਾ ਕਰਵਾਏ ਤਾਂ ਉਸ ਨੂੰ ਤਿੰਨ ਮਹੀਨੇ ਹੋਰ ਜੇਲ ਵਿੱਚ ਰਹਿਣਾ ਪਵੇਗਾ।

ਜਾਣਕਾਰੀ ਅਨੁਸਾਰ 28 ਅਕਤੂਬਰ 2020 ਨੂੰ ਹਵਾਲਾਤੀ ਜਸਕਰਨ ਸਿੰਘ ਦੇ ਮਾਮਾ ਸਤਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਟਹਿਣਾ ਦੇ ਬਿਆਨ ’ਤੇ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੇ ਖਿਲਾਫ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ।

ਐਫ. ਆਈ. ਆਰ. ਦੇ ਮੁਤਾਬਕ ਸਤਵਿੰਦਰ ਸਿੰਘ ਦਾ ਭਾਣਜਾ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਬਲਦੇਵ ਸਿੰਘ ਵਾਸੀ ਰੋੜੀ ਕਪੂਰਾ ਮੁਕੱਦਮਾ ਨੰਬਰ 32 ਅਧੀਨ ਧਾਰਾ 302, 307, 324,323, 148,149, 201, 325, 25\27\54\59 ਵਾਧਾ 30 ਆਰਮਜ਼ ਐਕਟ ਥਾਣਾ ਜੈਤੋ ਤਹਿਤ ਮਾਡਰਨ ਕੇਂਦਰੀ ਜੇਲ ਫਰੀਦਕੋਟ ਵਿਖੇ ਬਤੌਰ ਹਵਾਲਾਤੀ ਬੰਦ ਸੀ ਜੋ ਜੇਲ ’ਚੋਂ ਸ਼ਿਕਾਇਤ ਕਰਤਾ ਦੇ ਨਾਲ ਉਸ ਦੇ ਮੋਬਾਇਲ ਫੋਨ ’ਤੇ ਗੱਲਬਾਤ ਕਰਦਾ ਹੋਇਆ ਹਰਬੰਸ ਸਿੰਘ ਸਹਾਇਕ ਸੁਪਰਡੈਂਟ ਜੇਲ ਫਰੀਦਕੋਟ ਨੇ ਫੜ ਲਿਆ ਅਤੇ ਉਸ ’ਤੇ ਪਰਚਾ ਦੇਣ ਦਾ ਡਰਾਵਾ ਦੇ ਕੇ ਉਸ ਪਾਸੋਂ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ।

ਇਸ ਬਾਰੇ ਜਸਕਰਨ ਸਿੰਘ ਨੇ ਸਾਰੀ ਗੱਲ ਆਪਣੇ ਮਾਮੇ ਸਤਵਿੰਦਰ ਸਿੰਘ ਨੂੰ ਦੱਸੀ ਜਿਸ ’ਤੇ ਸ਼ਿਕਾਇਤ ਕਰਤਾ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ। ਰਿਸ਼ਵਤ ਸਬੰਧੀ ਸ਼ਿਕਾਇਤ ਕਰਤਾ ਦੇ ਭਾਣਜੇ ਜਸਕਰਨ ਸਿੰਘ ਦੀ ਸ਼ਿਕਾਇਤ ਕਰਤਾ ਨਾਲ ਹੋਈ ਗੱਲ ਬਾਤ ਅਤੇ ਹਰਬੰਸ ਸਿੰਘ ਸਹਾਇਕ ਸੁਪਰਡੈਂਟ ਨਾਲ ਉਸ ਦੇ ਮੋਬਾਈਲ ਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਸ਼ਿਕਾਇਤ ਕਰਤਾ ਨੇ ਆਪਣੇ ਮੋਬਾਇਲ ਫੋਨ ’ਚ ਕਰ ਲਈ ਅਤੇ ਵਿਜੀਲੈਂਸ ਨੂੰ ਦੇ ਦਿੱਤੀ।

Read More : ਕਤਲ ਦੇ ਮਾਮਲੇ ਵਿਚ ਮੁੰਬਈ ਤੋਂ 2 ਮੁਲਜ਼ਮ ਗ੍ਰਿਫਤਾਰ

Leave a Reply

Your email address will not be published. Required fields are marked *