ਮਿਲੀ ਜ਼ਮਾਨਤ ਤੋਂ ਬਾਅਦ ਵੀ ਰਹਿਣਾ ਪਵੇਗਾ ਜੇਲ ਅੰਦਰ
ਖਰੜ, 24 ਅਗਸਤ: ਖਰੜ ਦੀ ਇਕ ਅਦਾਲਤ ਨੇ ਜ਼ਮੀਨ ਨਾਲ ਸਬੰਧਤ ਇਕ ਧੋਖਾਧੜੀ ਦੇ ਮਾਮਲੇ ਵਿਚ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਅਤੇ ਉਸ ਉਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ ਸਰਕਾਰੀ ਅਫ਼ਸਰ ਭਲਾਈ ਸੰਗਠਨ ਅਤੇ ਆਈ.ਏ. ਹਾਊਸਿੰਗ ਸਲਿਊਸ਼ਨਜ਼ ਪ੍ਰਾ. ਲਿਮ. ਨਾਲ ਸਬੰਧਤ ਹੈ।
ਸ਼ਿਕਾਇਤਕਰਤਾ ਕੁਲਦੀਪਕ ਮਿੱਤਲ ਨੇ ਦੋਸ਼ ਲਗਾਇਆ ਸੀ ਕਿ ਬਾਜਵਾ ਨੂੰ 2012 ਵਿਚ ਹਰਲਾਲਪੁਰ ਪਿੰਡ ਵਿਚ 1500 ਫ਼ਲੈਟ ਬਣਾਉਣ ਲਈ 2.4 ਕਰੋੜ ਰੁਪਏ ਦੀ ਸ਼ੁਰੂਆਤੀ ਰਕਮ ਦਿਤੀ ਗਈ ਸੀ ਪਰ ਬਾਜਵਾ ਨੇ ਫ਼ਲੈਟ ਬਣਾਉਣ ਦੀ ਬਜਾਏ ਜ਼ਮੀਨ ਤੀਜੀ ਧਿਰ ਨੂੰ ਵੇਚ ਦਿੱਤੀ ਸੀ। ਇਸ ਨਾਲ ਹੀ ਬਾਜਵਾ ਨੂੰ ਇਸ ਖ਼ਾਸ ਮਾਮਲੇ ਵਿਚ ਜ਼ਮਾਨਤ ਵੀ ਮਿਲ ਗਈ ਹੈ।
ਜਾਣਕਾਰੀ ਅਨੁਸਾਰ ਜਰਨੈਲ ਬਾਜਵਾ ਇਸ ਸਜ਼ਾ ਦਾ ਇਕ ਸਾਲ ਉਹ ਪਹਿਲਾਂ ਹੀ ਕੱਟ ਚੁੱਕਿਆ ਹੈ। ਭਾਵੇਂ ਉਸ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ ਪਰ ਉਸ ’ਤੇ ਚਲ ਰਹੇ ਹੋਰ ਕੇਸਾਂ ਕਾਰਨ ਉਹ ਹਾਲੇ ਵੀ ਜੇਲ ਵਿਚ ਹੀ ਰਹੇਗਾ। ਬਾਜਵਾ ਵਿਰੁੱਧ 53 ਕੇਸ ਦਰਜ ਹੋ ਚੁਕੇ ਹਨ।
Read More : ਵਿਧਾਇਕ ਪ੍ਰਗਟ ਸਿੰਘ ਨੇ ਹੁਸ਼ਿਆਰਪੁਰ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ