ਅੰਮ੍ਰਿਤਸਰ, 17 ਦਸੰਬਰ – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿਚ 6 ਕਰੋੜ ਰੁਪਏ ਦੀ ਹੈਰੋਇਨ ਅਤੇ 2 ਮਿੰਨੀ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ।
ਇਸ ਸਬੰਧੀ ਫੌਜ ਦੇ ਅਧਿਕਾਰੀਆ ਨੇ ਜਾਣਕਾਰੀ ਦਿਤੀ ਕਿ ਇਕ ਡਰੋਨ ਸਰਹੱਦੀ ਪਿੰਡ ਕੋਟ ਰਜਾਦਾ ਵਿਚ ਹੈਰੋਇਨ ਦੇ ਪੈਕਟ ਨਾਲ ਫੜਿਆ ਹੈ, ਜਦਕਿ ਦੂਸਰਾ ਡਰੋਨ ਸਰਹੱਦੀ ਪਿੰਡ ਦਾਓਕੇ ਦੇ ਇਲਾਕੇ ਵਿਚ ਹੈਰੋਇਨ ਦੇ ਪੈਕਟ ਨਾਲ ਫੜਿਆ ਗਿਆ ਹੈ। ਇਹ ਡਰੋਨ ਕਿਸ ਨੇ ਮੰਗਵਾਏ ਹਨ ਅਤੇ ਕਿਸ ਨੇ ਭੇਜੇ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।