ਟੱਕਰ ਮਾਰ ਕੇ ਮੋਟਰਸਾਈਕਲ ਤੋਂ ਥੱਲੇ ਸੁੱਟਿਆ ਸੀ ਪਿਉ-ਧੀ ਨੂੰ
ਫਾਜ਼ਿਲਕਾ,. 22 ਅਗਸਤ : ਜ਼ਿਲਾ ਫਾਜ਼ਿਲਕਾ ਵਿਖੇ ਇਕ ਸਾਲ ਦੀ ਬੱਚੀ ਨੂੰ ਆਵਾਰਾ ਪਸ਼ੂ ਵੱਲੋਂ ਕੁਚਲਣ ਨਾਲ ਦੀ ਮੌਤ ਹੋ ਗਈ। ਜ਼ਿਲੇ ਦੇ ਪਿੰਡ ਡੰਗਰ ਖੇੜਾ ਵਿਖੇ ਰਾਜੇਸ਼ ਆਪਣੀ ਇਕ ਸਾਲ ਦੀ ਧੀ ਨਾਲ ਮੋਟਰਸਾਈਕਲ ‘ਤੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਆਵਾਰਾ ਪਸ਼ੂ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਤੋਂ ਬਾਅਦ ਪਿਉ-ਧੀ ਦੋਵੇਂ ਹੇਠਾਂ ਡਿੱਗ ਪਏ। ਇਸ ਦੌਰਾਨ ਬੱਚੀ ਜਾਨਵਰ ਦੇ ਪੈਰਾਂ ਹੇਠ ਆ ਗਈ। ਬੱਚੀ ਰਹਿਮਤ ਦੀ ਜਾਨਵਰ ਵੱਲੋਂ ਕੁਚਲਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਸਮੱਸਿਆ ਕਾਰਨ ਹੁਣ ਤੱਕ ਸੜਕ ਹਾਦਸਿਆਂ ‘ਚ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
Read More : ਜੱਸੀ ਸੋਹੀਆਂ ਵਾਲਾ ਨੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
