ਅੰਮ੍ਰਿਤਸਰ, 21 ਅਗਸਤ : ਅੰਮ੍ਰਿਤਸਰ ਦਿਹਾਤੀ ਪੁਲਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਧਰਮਾ ਸੰਧੂ ਅਤੇ ਪਾਕਿਸਤਾਨ ਆਧਾਰਿਤ ਹਰਵਿੰਦਰ ਉਰਫ ਰਿੰਦਾ ਦੇ ਸਰਗਰਮ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਡੀ. ਐੱਸ. ਪੀ. ਰਾਜਾਸਾਂਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਮਲਕੀਤ ਸਿੰਘ ਜੋ ਇਸ ਸਮੇਂ ਪਾਕਿਸਤਾਨ ਵਿਚ ਰਹਿ ਰਹੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਸੰਪਰਕ ਵਿਚ ਹੈ, ਨੇ ਉਸ ਦੇ ਕਹਿਣ ’ਤੇ ਕੁਝ ਦਿਨ ਪਹਿਲਾਂ ਕਿਸੇ ਲੋਕੇਸ਼ਨ ਤੋਂ ਇਕ ਹੈਂਡ ਗ੍ਰੇਨੇਡ, ਇਕ ਵਿਦੇਸ਼ੀ ਪਿਸਤੌਲ ਤੇ ਕੁਝ ਰੌਂਦ ਲਏ ਹਨ।
ਮਲਕੀਤ ਸਿੰਘ ਅੱਜ ਉਕਤ ਗ੍ਰੇਨੇਡ ਅਤੇ ਪਿਸਤੌਲ ਕਿਸੇ ਨੂੰ ਦੇਣ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਪੰਡੋਰੀ ਤੋ ਪਿੰਡ ਬੱਚੀਵਿੰਡ ਕਿਰਲਗੜ੍ਹ ਆਦਿ ਨੂੰ ਆ ਰਿਹਾ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆ ਸਪੈਸ਼ਲ ਸੈੱਲ ਅੰਮ੍ਰਿਤਦਰ ਦਿਹਾਤੀ ਦੀ ਟੀਮ ਵੱਲੋਂ ਟੀ-ਪੁਆਇੰਟ ਬੱਚੀਵਿੰਡ ਤੋਂ ਉਕਤ ਮਲਕੀਤ ਸਿੰਘ ਨੂੰ ਇਕ ਗ੍ਰੇਨੇਡ, ਇਕ 30 ਬੋਰ ਪਿਸਤੌਲ, ਇਕ ਮੈਗਜ਼ੀਨ ਅਤੇ 10 ਜ਼ਿੰਦਾ ਰੌਂਦਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਇਸ ਸਬੰਧੀ ਉਕਤ ਮੁਲਜ਼ਮ ਖਿਲਾਫ ਥਾਣਾ ਲੋਪੋਕੇ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ’ਚ ਲਿਆਂਦੀ ਜਾ ਰਹੀ ਹੈ।
Read More : ਕਰਿਆਨਾ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ