ਫਗਵਾੜਾ, 20 ਅਗਸਤ : ਅੱਜ ਸਵੇਰੇ-ਸਵੇਰੇ ਈਡੀ ਨੇ ਫਗਵਾੜਾ ਦੀ ਸ਼ੂਗਰ ਮਿੱਲ ‘ਤੇ ਰੇਡ ਕੀਤੀ, ਜਿਸ ਸਬੰਧੀ ਜਦੋਂ ਮੌਕੇ ਉਤੇ ਅੰਦਰ ਮੌਜੂਦ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਈਡੀ ਵੱਲੋਂ ਸ਼ੂਗਰ ਮਿਲ ਅੰਦਰ ਰੇਡ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਸ਼ੂਗਰ ਮਿੱਲ ਨਾਲ ਸਬੰਧਤ ਕਈ ਲੋਕਾਂ ਦੇ ਘਰ ਰੇਡ ਮਾਰੀ ਗਈ ਹੈ, ਜਿਸ ਵਿਚ ਸ਼ੂਗਰ ਮਿਲ ਨਾਲ ਸੰਬੰਧਤ ਜਿੰਮ ਵੀ ਮੌਜੂਦ ਹੈ, ਉੱਥੇ ਵੀ ਈਡੀ ਵੱਲੋਂ ਚੈਕਿੰਗ ਜਾਰੀ ਹੈ, ਖਬਰ ਲਿਖੇ ਜਾਣ ਤੱਕ ਈਡੀ ਵੱਲੋਂ ਫਗਵਾੜਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਜਾਂਚ ਜਾਰੀ ਸੀ।
Read More : ਪੰਜਾਬ ਅੰਦਰ 2027 ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ : ਪ੍ਰਤਾਪ ਬਾਜਵਾ