Delhi schools bomb threat

ਰਾਜਧਾਨੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਈਮੇਲ ਰਾਹੀਂ ਮਿਲੀ ਧਮਕੀ ਨਾਲ ਦਹਿਸ਼ਤ ਦਾ ਮਾਹੌਲ

ਨਵੀਂ ਦਿੱਲੀ, 20 ਅਗਸਤ : ਬੁੱਧਵਾਰ ਨੂੰ ਰਾਜਧਾਨੀ ਦਿੱਲੀ ਦੇ ਕਈ ਸਕੂਲਾਂ ਨੂੰ ਫਿਰ ਬੰਬ ਦੀ ਧਮਕੀ ਮਿਲੀ ਹੈ। ਇਸ ਦੌਰਾਨ ਈਮੇਲ ਰਾਹੀਂ ਮਿਲੀ ਇਸ ਧਮਕੀ ਨੇ ਦਹਿਸ਼ਤ ਦਾ ਮਾਹੌਲ ਬਣ ਗਿਆ। ਸਾਵਧਾਨੀ ਵਜੋਂ ਸਾਰੇ ਸਕੂਲ ਕੰਪਲੈਕਸਾਂ ਨੂੰ ਜਲਦੀ ਖਾਲੀ ਕਰਵਾ ਲਿਆ ਗਿਆ।

ਬੰਬ ਦੀ ਧਮਕੀ ਦੀ ਸੂਚਨਾ ਮਿਲਣ ‘ਤੇ, ਡੌਗ ਸਕੁਐਡ, ਬੰਬ ਨਿਰੋਧਕ ਟੀਮ, ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ।

ਈਮੇਲ ਭੇਜ ਕੇ  500 ਅਮਰੀਕੀ ਡਾਲਰ ਦੀ ਮੰਗ

ਦਿੱਲੀ ਪੁਲਿਸ ਦੇ ਅਨੁਸਾਰ ‘ਅੱਤਵਾਦੀ 111’ ਕਹਿਣ ਵਾਲੇ ਇਕ ਸਮੂਹ ਨੇ ਡੀਏਵੀ ਪਬਲਿਕ ਸਕੂਲ, ਫੇਥ ਅਕੈਡਮੀ, ਦੂਨ ਪਬਲਿਕ ਸਕੂਲ, ਸਰਵੋਦਿਆ ਵਿਦਿਆਲਿਆ ਸਮੇਤ 32 ਸਕੂਲਾਂ ਨੂੰ ਈਮੇਲ ਭੇਜ ਕੇ 4,35,427.50 ਰੁਪਏ ਯਾਨੀ 500 ਅਮਰੀਕੀ ਡਾਲਰ ਦੀ ਮੰਗ ਕੀਤੀ ਗਈ ਸੀ , ਜਿਨ੍ਹਾਂ ਨੂੰ ਪਿਛਲੇ ਸੋਮਵਾਰ ਨੂੰ ਧਮਕੀ ਭਰੇ ਪੱਤਰ ਮਿਲੇ ਸਨ। ਸਕੂਲਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਨ੍ਹਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।

Read More : ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ 3 ਨੌਜਵਾਨ ਗ੍ਰਿਫ਼ਤਾਰ

Leave a Reply

Your email address will not be published. Required fields are marked *