-ਲੋਕਾਂ ਵੱਲੋਂ ਹਿਰਾਸਤ ’ਚ ਲੈਣ ਦਾ ਵਿਰੋਧ, ਗੱਡੀਆਂ ਅੱਗੇ ਲੇਟ ਕੇ ਰੋਕਣ ਦੀ ਕੀਤੀ ਕੋਸ਼ਿਸ਼
ਪਟਿਆਲਾ, 18 ਅਗਸਤ :‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਟਿਆਲਾ ਪੁਲਸ ਨੇ ਅੱਜ ਫਿਰ ਢੇਹਾ ਬਸਤੀ ਵਿਚ ਐੱਸ. ਐੱਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਸਰਚ ਆਪ੍ਰੇਸ਼ਨ ਚਲਾਇਆ। ਵੱਡੀ ਗਿਣਤੀ ’ਚ ਪੁਲਸ ਫੋਰਸ ਨੇ ਘਰਾਂ ਦੀ ਤਲਾਸ਼ੀ ਲਈ।
ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਅਤੇ ਡੀ. ਐੱਸ. ਪੀ. ਸਿਟੀ-2 ਮਨੋਜ ਗੋਰਸੀ ਕਰ ਰਹੇ ਸਨ। ਜਦੋਂ ਕਿ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ, ਐੱਸ. ਐੱਚ. ਓ. ਅਰਬਨ ਅਸਟੇਟ ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਥਾਣਾ ਬਖਸ਼ੀਵਾਲਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ, ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਸ਼ਿਵਰਾਜ ਸਿੰਘ ਢਿੱਲੋਂ ਅਤੇ ਥਾਣਾ ਡਵੀਜ਼ਨ ਨੰਬਰ 2 ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਗੁਰਪਿੰਦਰ ਸਿੰਘ ਵੀ ਆਪਣੀਆਂ ਪੁਲਸ ਪਾਰਟੀਆਂ ਸਮੇਤ ਪਹੰੁਚੇ ਹੋਏ ਸਨ।
ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਨੇ ਦੱਸਿਆ ਕਿ 2 ਮਹਿਲਾਵਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਬਾਕੀ ਜਾਂਚ ਚੱਲ ਰਹੀ ਹੈ। ਜਿਨ੍ਹਾਂ ਦੀ ਵੀ ਨਸ਼ਾ ਵੇਚਣ ’ਚ ਸ਼ਮੂਲੀਅਤ ਪਾਈ ਗਈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਦੋਨਾਂ ਮਹਿਲਾਵਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਦੱਸਣਯੋਗ ਹੈ ਕਿ ਜਦੋਂ ਪੁਲਸ 2 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਤਾਂ ਲੋਕਾਂ ਨੇ ਵਿਰੋਧ ਕਰ ਦਿੱਤਾ ਗਿਆ ਅਤੇ ਕਈ ਗੱਡੀ ਦੇ ਲੇਟ ਗਏ, ਜਿਨ੍ਹਾਂ ਨੂੰ ਪੁਲਸ ਨੇ ਪਾਸੇ ਕਰ ਕੇ 2 ਨੂੰ ਹਿਰਾਸਤ ਵਿਚ ਲੈ ਲਿਆ।
ਪੁਲਸ ਕਿਸੇ ਵੀ ਨਸ਼ਾ ਸਮੱਗਲਰ ਨੂੰ ਨਹੀਂ ਬਖਸ਼ੇਗੀ : ਐੱਸ. ਐੱਸ. ਪੀ. ਵਰੁਣ ਸ਼ਰਮਾ
ਸਰਚ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਸ ਕਿਸੇ ਵੀ ਨਸ਼ਾ ਸਮੱਗਲਰ ਨੂੰ ਨਹੀਂ ਬਖਸ਼ੇਗੀ। ਉਨ੍ਹਾਂ ਕਿਹਾ ਕਿ ਸਰਚ ਆਪ੍ਰੇਸ਼ਨ ਅਤੇ ਚੈਕਿੰਗਾਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ। ਪਹਿਲੀ ਵਾਰ ਜਿਹੜਾ ਨਸ਼ਾ ਸਮੱਗਲਰ ਫੜਿਆ ਜਾ ਰਿਹਾ ਹੈ, ਉਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ। ਉਸ ਦੇ ਬੈਕਵਰਡ ਅਤੇ ਫਾਰਵਰਡ ਦੋਨੇ ਲਿੰਕ ਚੈੱਕ ਕੀਤੇ ਜਾ ਰਹੇ ਹਨ।
ਮੁਰਾਦਪੁਰ ’ਚ ਰੇਡ, ਜ਼ਿਆਦਾਤਰ ਘਰ ਖਾਲੀ ਅਤੇ ਲਟਕੇ ਮਿਲੇ ਤਾਲੇ
ਨਸ਼ਾ ਸਮੱਗਲਰਾਂ ਦੀ 55 ਲੱਖ ਦੀ ਜਾਇਦਾਦ ਸੀਜ਼
ਸਮਾਣਾ : ਡੀ. ਐੱਸ. ਪੀ. ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਸਮਾਣਾ ਪੁਲਸ ਨੇ ਕਾਸੋ ਆਪ੍ਰੇਸ਼ਨ ਤਹਿਤ ਸਬ-ਡਵੀਜ਼ਨ ਸਮਾਣਾ ਦੇ ਨਸ਼ਿਆਂ ਲਈ ਹਾਟਸਪਾਟ ਵਜੋਂ ਜਾਣੇ ਜਾਂਦੇ ਪਿੰਡ ਮੁਰਾਦਪੁਰਾ ’ਚ ਰੇਡ ਕਰ ਕੇ ਘਰ-ਘਰ ਦੀ ਤਲਾਸ਼ੀ ਲਈ ਪਰ ਕਿਸੇ ਵੀ ਘਰ ਤੋਂ ਕੋਈ ਸ਼ੱਕੀ ਨਸ਼ੇ ਵਾਲਾ ਪਦਾਰਥ ਬਰਾਮਦ ਨਹੀਂ ਹੋਇਆ। ਦੁਪਹਿਰ ਵੇਲੇ ਕੀਤੇ ਗਏ ਇਸ ਆਪ੍ਰੇਸ਼ਨ ’ਚ ਸਿਟੀ ਪੁਲਸ ਦੇ ਐੱਸ. ਐੱਚ. ਓ. ਇੰਸਪੈਕਟਰ ਜਸਪ੍ਰੀਤ ਸਿੰਘ, ਮਵੀਕਲਾਂ ਪੁਲਸ ਇੰਚਾਰਜ ਹਰਦੀਪ ਸਿੰਘ ਸਮੇਤ ਵੱਖ-ਵੱਖ ਪੁਲਸ ਅਧਿਕਾਰੀ ਅਤੇ ਵੱਡੀ ਗਿਣਤੀ ’ਚ ਪੁਲਸ ਜਵਾਨ ਸ਼ਾਮਲ ਹੋਏ।
ਡੀ. ਐੱਸ. ਪੀ. ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ। ਐੱਨ. ਡੀ. ਪੀ. ਐੱਸ. ਐਕਟ ਤਹਿਤ ਵੱਖ-ਵੱਖ ਮਾਮਲਿਆਂ ਦੇ ਦੋਸ਼ੀ ਜਸਵੀਰ ਸਿੰਘ ਅਤੇ ਬਲਬੀਰ ਸਿੰਘ ਮਾਹੀ ਦੀ ਪਿੰਡ ’ਚ ਸਥਿਤ 55 ਲੱਖ ਰੁਪਏ ਕੀਮਤ ਦੀ ਜਾਇਦਾਦ ਨੂੰ ਸੀਜ਼ ਕਰ ਕੇ ਉਨ੍ਹਾਂ ’ਤੇ ਪੋਸਟਰ ਚਿਪਕਾਏ ਗਏ ਹਨ। ਇਸ ਤਲਾਸ਼ੀ ਅਭਿਆਨ ਦੌਰਾਨ ਪਿੰਡ ਦੇ ਜ਼ਿਆਦਾਤਰ ਘਰ ਖਾਲੀ ਮਿਲੇ ਅਤੇ ਕਾਫੀ ਘਰਾਂ ’ਤੇ ਤਾਲੇ ਲਟਕਦੇ ਦੇਖੇ ਗਏ।
Read More : ਮਜ਼ਦੂਰ ਦੀ ਸੱਪ ਦੇ ਡੰਗਣ ਕਾਰਨ ਮੌਤ
