ਫਾਜ਼ਿਲਕਾ, 17 ਅਗਸਤ : ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਹਰ ਰੋਜ਼ ਸ਼ਾਮ ਨੂੰ ਦੋਨਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਰੀਟਰੀਟ ਸੈਰੇਮਨੀ (ਪਰੇਡ) ਹੁਣ ਸ਼ਾਮ 6:30 ਵਜੇ ਹੋਇਆ ਕਰੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. ਦੇ ਕੋਆਰਡੀਨੇਟਰ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਮੌਸਮ ’ਚ ਤਬਦੀਲੀ ਕਾਰਨ ਸਮੇਂ ’ਚ ਬਦਲਾਵ ਕੀਤਾ ਗਿਆ ਹੈ।
ਉਨ੍ਹਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਸ਼ਾਮ 5:30 ਵਜੇ ਤੱਕ ਸਾਦਕੀ ਬਾਰਡਰ ’ਤੇ ਪਹੁੰਚਣ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ’ਚ ਲੋਕ ਸਾਦਕੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਵੇਖਣ ਆਉਂਦੇ ਹਨ ਅਤੇ ਦੇਸ਼ ਭਗਤੀ ਦਾ ਜੋਸ਼ ਪ੍ਰਗਟਾਉਂਦੇ ਹਨ।
Read More : ਪਾਣੀ ਨਾਲ ਭਰੇ ਖੱਡੇ ‘ਚ ਡਿੱਗਣ ਕਾਰਨ ਮਾਸੂਮ ਭੈਣ-ਭਰਾ ਦੀ ਮੌਤ
