ਤੁਮਕੁਰ, 12 ਅਗਸਤ : ਕਰਨਾਟਕ ਦੇ ਜ਼ਿਲਾ ਤੁਮਕੁਰ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਡਾਕਟਰ ਨੇ ਆਪਣੀ ਸੱਸ ਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਉਸਦੀ ਲਾਸ਼ ਨੂੰ 19 ਟੁਕੜਿਆਂ ‘ਚ ਕੱਟ ਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ।
ਮਾਮਲੇ ਦਾ ਖੁਲਾਸਾ 7 ਅਗਸਤ ਹੋਇਆ, ਜਦੋਂ ਪੁਲਿਸ ਨੂੰ ਇਕ ਆਵਾਰਾ ਕੁੱਤੇ ਦੇ ਮੂੰਹ ਵਿਚ ਇਕ ਮਨੁੱਖੀ ਹੱਥ ਲਟਕਦਾ ਹੋਇਆ ਮਿਲਿਆ। ਪੁਲਿਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਹੱਥ ਇਕ ਹੱਤਿਆ ਦਾ ਸੁਰਾਗ ਲੱਗ ਗਿਆ ਹੈ।
ਪੁਲਿਸ ਅਧਿਕਾਰੀ ਬੈਂਗਲੁਰੂ ਤੋਂ ਕਰੀਬ 110 ਕਿਲੋਮੀਟਰ ਦੂਰ ਤੁਮਕੁਰ ਜ਼ਿਲ੍ਹੇ ਦੇ ਕੋਰਾਟਾਗੇਰੇ ਸਥਿਤ ਚਿੰਪੁਗਨਹੱਲੀ ਪਹੁੰਚੇ ਅਤੇ ਲਾਸ਼ ਦੇ ਟੁਕੜਿਆਂ ਦੀ ਤਲਾਸ਼ ਸ਼ੁਰੂ ਕੀਤੀ। 5 ਕਿਲੋਮੀਟਰ ਦੇ ਦਾਇਰੇ ‘ਚ ਡੂੰਘਾਈ ਨਾਲ ਖੋਜਬੀਣ ਕਰਨ ਤੋਂ ਬਾਅਦ ਉਨ੍ਹਾਂ ਨੂੰ 19 ਵੱਖ-ਵੱਖ ਥਾਵਾਂ ‘ਤੇ ਸਰੀਰ ਦੇ ਵੱਖ-ਵੱਖ ਅੰਗ ਮਿਲੇ ਪਰ ਸਿਰ ਫਿਰ ਵੀ ਨਹੀਂ ਮਿਲਿਆ।
ਲਾਸ਼ ਉੱਪਰ ਮਿਲੇ ਗਹਿਣਿਆਂ ਦੇ ਆਧਾਰ ‘ਤੇ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਇਹ ਹੱਤਿਆ ਲੁੱਟ ਦੇ ਇਰਾਦੇ ਨਾਲ ਨਹੀਂ ਕੀਤੀ ਗਈ। ਇਸ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਜਾਂ ਬਦਲਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਦੋ ਦਿਨ ਬਾਅਦ ਇਕ ਸੁੰਨਸਾਨ ਥਾਂ ‘ਤੇ ਸਿਰ ਵੀ ਮਿਲ ਗਿਆ।
Read More : ਬਿਜਲੀ ਕਾਮਿਆਂ ਵੱਲੋਂ ਹੜਤਾਲ, ਪਾਵਰਕਾਮ ਦੇ ਦਫਤਰਾਂ ਅੱਗੇ ਰੋਸ ਰੈਲੀਆਂ