ਅੰਮ੍ਰਿਤਸਰ, 11 ਅਗਸਤ : ਮਾਣਯੋਗ ਜੱਜ ਤ੍ਰਿਪਤਜੋਤ ਕੌਰ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ (ਫਾਸਟਟ੍ਰੈਕ) ਕੋਰਟ ਦੀ ਅਦਾਲਤ ਨੇ ਪੋਕਸੋ ਐਕਟ ਅਧੀਨ ਦੋ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਸਬੰਧੀ ਮਾਣਯੋਗ ਅਦਾਲਤ ਦੇ ਫੈਸਲੇ ਅਨੁਸਾਰ ਅਨਿਲ ਕੁਮਾਰ ਉਰਫ ਬਿੱਲੀ ਪੁੱਤਰ ਵਿਨੋਦ ਕੁਮਾਰ ਅਤੇ ਸੋਹਮ ਪੁੱਤਰ ਰਾਮਦੇਵ ਨੂੰ ਐੱਫ. ਆਈ. ਆਰ. ਨੰਬਰ 77/2023, ਥਾਣਾ ਮਹਿਲਾ ਅੰਮ੍ਰਿਤਸਰ ਅਧੀਨ 376-ਡੀ/376 ਡੀ. ਏ. ਆਈ. ਪੀ. ਐੱਸ. ਅਤੇ 6 ਪੋਕਸੋ ਐਕਟ ਵਿਚ ਮੁਲਜ਼ਮ ਠਹਿਰਾਇਆ ਗਿਆ ਹੈ ਅਤੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਉਮਰ ਕੈਦ ਭਾਵ ਕੁਦਰਤੀ ਮੌਤ ਤੱਕ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਵੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੇ ਦਿਨ ਮੁਲਜ਼ਮ ਅਨਿਲ ਕੁਮਾਰ ਉਰਫ ਬਿੱਲੀ ਆਪਣੇ 4 ਦੋਸਤਾਂ ਨਾਲ ਛੱਤ ’ਤੇ ਆਪਣੇ ਬੱਚੇ ਦੇ ਜਨਮ ਦਿਨ ਦੀ ਪਾਰਟੀ ਮਨਾ ਰਹੇ ਸਨ ਅਤੇ ਸ਼ਰਾਬੀ ਹਾਲਤ ਵਿਚ ਸਨ, ਜਿਸ ਕਰ ਕੇ ਪੀੜਤਾਂ ਸੌ ਨਹੀਂ ਰਹੀ ਸੀ ਅਤੇ ਉਹ ਆਪਣੀ ਛੱਤ ’ਤੇ ਖੜ੍ਹੀ ਸੀ।
ਉਕਤ ਮੁਲਜ਼ਮਾਂ ਨੇ ਉਸ ਨੂੰ ਬਹਾਨੇ ਨਾਲ ਬੁਲਾਇਆ ਅਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਜ਼ਾ ਰਾਹੀਂ ਅਦਾਲਤ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ।
Read More : ਹਰ ਪੰਜਾਬੀ ਤੇ ਸਿੱਖ ਭਾਈਚਾਰੇ ਲਈ ਮਾਣ ਦਾ ਪਲ
