ਬਰਤਾਨੀਆ ਦੀ ਰਾਇਲ ਗਾਰਡ ਵਿਚ ਅਨਮੋਲਦੀਪ ਸਿੰਘ ਨੂੰ ਮਿਲੀ ਨੌਕਰੀ
ਬਕਿੰਘਮ ਪੈਲੇਸ ’ਚ ਰਵਾਇਤੀ ਸਿੱਖ ਪਛਾਣ ਨਾਲ ਅ ਦੇਵੇਗਾ ਆਪਣੀ ਡਿਊਟੀ
ਤਰਨਤਾਰਨ, 11 ਅਗਸਤ : ਜ਼ਿਲਾ ਤਰਨ-ਤਾਰਨ ਪਿੰਡ ਲੋਹਕਾ ਦੇ ਅਨਮੋਲਦੀਪ ਸਿੰਘ ਨੂੰ ਬਰਤਾਨੀਆ ਦੀ ਵੱਕਾਰੀ ਰਾਇਲ ਗਾਰਡ ਵਿਚ ਨੌਕਰੀ ਮਿਲੀ। ਉਹ ਹੁਣ ਦਸਤਾਰ ਬੰਨ੍ਹ ਕੇ ਬਕਿੰਘਮ ਪੈਲੇਸ ’ਚ ਆਪਣੀ ਡਿਊਟੀ ਕਰੇਗਾ। ਇਹ ਨਾ ਸਿਰਫ਼ ਉਨ੍ਹਾਂ ਲਈ ਬਲਕਿ ਹਰ ਪੰਜਾਬੀ ਤੇ ਸਿੱਖ ਭਾਈਚਾਰੇ ਲਈ ਮਾਣ ਦਾ ਪਲ ਹੈ।
ਅਨਮੋਲਦੀਪ ਦੇ ਪਿਤਾ ਹਰਵੰਤ ਸਿੰਘ ਫ਼ੌਜ ਤੋਂ ਨਾਇਕ ਤੇ ਰੈਂਕ ਤੋਂ ਸੇਵਾਮੁਕਤ ਹੋਏ ਸਨ, ਜਦਕਿ ਦਾਦਾ ਸੀਆਰਪੀਐੱਫ ’ਚ ਸੇਵਾਵਾਂ ਦੇ ਚੁੱਕੇ ਹਨ। 7 ਸਾਲ ਪਹਿਲਾਂ ਹਰਵੰਤ ਸਿੰਘ ਦੀ ਮੌਤ ਹੋ ਗਈ ਸੀ।
ਅਨਮੋਲਦੀਪ ਦੇ ਚਾਚਾ ਸਤਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਫ਼ੌਜ ’ਚ ਭਰਤੀ ਹੋਵੇ। ਪਿਤਾ ਦੀ ਮੌਤ ਤੋਂ ਬਾਅਦ ਸਟੱਡੀ ਲਈ ਅਨਮੋਲਦੀਪ ਸਿੰਘ ਬਰਤਾਨੀਆ ਚਲਾ ਗਿਆ ਸੀ। ਰਾਇਲ ਗਾਰਡ ’ਚ ਅਨਮੋਲਦੀਪ ਸਿੰਘ ਨੂੰ ਹੁਣੇ ਜਿਹੇ ਨੌਕਰੀ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਉਹ ਦਸਤਾਰ ਬੰਨ੍ਹ ਕੇ ਦਾੜ੍ਹੀ ਰੱਖਦੇ ਹੋਏ ਰਵਾਇਤੀ ਸਿੱਖ ਪਛਾਣ ਨਾਲ ਆਪਣੀ ਡਿਊਟੀ ਦੇਵੇਗਾ।
ਚਾਚਾ ਸਤਵੰਤ ਸਿੰਘ ਨੇ ਦੱਸਿਆ ਕਿ ਬਰਤਾਨੀਆ ਦੀ ਵੱਕਾਰੀ ਫ਼ੌਜ ਦੀਆਂ ਇਕਾਈਆਂ ’ਚ ਰਾਇਲ ਗਾਰਡ ਕਾਫ਼ੀ ਮਸ਼ਹੂਰ ਹੈ। ਇਸ ਦੀ ਡਿਊਟੀ ਸ਼ਾਹੀ ਮਹਿਲਾਂ ਤੇ ਬਰਤਾਨੀਆ ਦੇ ਰਾਜਾ ਦੀ ਰੱਖਿਆ ਦੀ ਹੁੰਦੀ ਹੈ। ਸਖ਼ਤ ਅਨੁਸ਼ਾਸਨ ਆਕਰਸ਼ਕ ਵਰਦੀ ਦੇ ਮਾਮਲੇ ’ਚ ਰਾਇਲ ਗਾਰਡ ਦੁਨੀਆ ਭਰ ’ਚ ਮਸ਼ਹੂਰ ਹੈ।
ਬਕਿੰਘਮ ਪੈਲੇਸ ਬਰਾਤਨੀਆ ਦੇ ਰਾਜੇ ਦੀ ਅਧਿਕਾਰਤ ਰਿਹਾਇਸ਼ ਹੈ। ਇਸ ਮਹਿਲ ਦੇ ਬਾਹਰ ਸ਼ਾਹੀ ਗਾਰਡਾਂ ਨੂੰ ਬਰਤਾਨੀਆ ਰਵਾਇਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਿੰਡ ਲੋਹਕਾ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਅਨਮੋਲਦੀਪ ਸਿੰਘ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਹੈ।
Read More : ਮੀਂਹ ਕਹਿਰ : ਕੱਚਾ ਘਰ ਡਿੱਗਾ
