Tuber Sam

ਯੂ-ਟਿਊਬਰ ਸੈਮ ਦੇ ਘਰ ’ਤੇ ਫਾਇਰਿੰਗ

ਘਟਨਾ ਸੀ. ਸੀ. ਟੀ. ਵੀ. ਵਿਚ ਹੋਈ ਕੈਦ

ਹੁਸ਼ਿਆਰਪੁਰ, 10 ਅਗਸਤ : ਹੁਸ਼ਿਆਰਪੁਰ ਦੇ ਮਾਡਲ ਟਾਊਨ ’ਚ ਰਹਿੰਦੇ ਸਮਾਜ ਸੇਵੀ ਤੇ ਯੂਟਿਊਬਰ ਸੈਮ ਦੇ ਘਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ ਅਨੁਸਾਰ 2 ਨਕਾਬਪੋਸ਼ ਮੋਟਰਸਾਈਕਲ ’ਤੇ ਆਉਂਦੇ ਹਨ, ਸੈਮ ਹੁਸ਼ਿਆਰਪੁਰੀ ਦੇ ਘਰ ’ਤੇ ਦੋ ਫਾਇਰ ਕਰ ਕੇ ਫਰਾਰ ਹੋ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਯੂਟਿਊਬਰ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜਲੰਧਰ ਦੀ ਤਰ੍ਹਾਂ ਉਸਦੇ ਘਰ ’ਤੇ ਵੀ ਗਰਨੇਡ ਹਮਲਾ ਕੀਤਾ ਜਾਵੇਗਾ। ਜਿਸ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਿਸ ਵੱਲੋਂ ਸੈਮ ਨੂੰ ਦੋ ਗਨਮੈਨ ਵੀ ਮੁਹੱਈਆ ਕਰਵਾਏ ਗਏ ਹਨ।

ਸੈਮ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹੈ। ਜਦੋਂ ਬੀਤੀ ਰਾਤ ਉਹ ਆਪਣੇ ਘਰ ਮਾਡਲ ਟਾਊਨ ਵਿਖੇ ਸੁੱਤਾ ਪਿਆ ਸੀ ਤਾਂ ਪੌਣੇ 1 ਵਜੇ ਦੇ ਕਰੀਬ 2 ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਹਨ ਅਤੇ ਉਨ੍ਹਾਂ ਦੇ ਗੇਟ ਦੇ ’ਤੇ 2 ਫਾਇਰ ਕਰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਅੱਖ ਖੁੱਲ੍ਹੀ ਅਤੇ ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਬਾਹਰ ਗੋਲੀਆਂ 2 ਖੋਲ ਪਏ ਸਨ।

ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮਾਡਲ ਟਾਊਨ ਪੁਲਿਸ ਨੇ ਮੌਕੇ ’ਤੇ ਆ ਕੇ ਖੋਲ ਆਪਣੇ ਕਬਜ਼ੇ ਵਿਚ ਲੈ ਕੇ ਸੀ. ਸੀ. ਟੀ. ਵੀ. ਦੇ ਅਾਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੈ। ਸੈਮ ਨੇ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਉਨ੍ਹਾਂ ਨੂੰ 2 ਗੰਨਮੈਨ ਦਿੱਤੇ ਗਏ ਹਨ ਪਰ ਉਨ੍ਹਾਂ ’ਚੋਂ ਇਕ ਪੁਲਿਸ ਮੁਲਾਜ਼ਮ ਦੀ ਲੱਤ ਖਰਾਬ ਹੈ, ਜਿਸ ਕਰ ਕੇ ਉਹ ਸਹੀ ਤਰੀਕੇ ਨਾਲ ਆਪਣੀ ਡਿਊਟੀ ਨਹੀਂ ਕਰ ਸਕਦਾ।

ਸੈਮ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਕੋਲੋਂ ਮੰਗ ਕੀਤੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਗੰਨਮੈਨ ਮੁਹੱਈਆ ਕਰਵਾਏ ਜਾਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Read More : ਸੜਕ ਹਾਦਸੇ ਵਿਚ ਪਿਤਾ ਦੀ ਮੌਤ, 2 ਬੱਚੇ ਤੇ ਪਤਨੀ ਜ਼ਖਮੀ

Leave a Reply

Your email address will not be published. Required fields are marked *