ਇਕੋ ਪਰਿਵਾਰ ਦੇ 9 ਮੈਂਬਰ ਜ਼ਖਮੀ
ਮਥੁਰਾ, 10 ਅਗਸਤ : ਉਤਰ ਪ੍ਰਦੇਸ਼ ਵਿਚ ਲਗਾਤਾਰ ਹੋ ਪੈ ਰਹੇ ਮੀਂਹ ਨੇ ਪੇਂਡੂ ਖੇਤਰਾਂ ਵਿਚ ਪੁਰਾਣੇ ਅਤੇ ਖੰਡਰ ਘਰਾਂ ਦੀ ਹਾਲਤ ਵਿਗੜ ਦਿੱਤੀ ਹੈ। ਐਤਵਾਰ ਦੁਪਹਿਰ 12:30 ਵਜੇ ਮੰਟ ਦੇ ਅਰੂਆ ਪਿੰਡ ’ਚ ਅਚਾਨਕ ਇਕ ਕੱਚਾ ਘਰ ਢਹਿ ਗਿਆ। ਮਲਬੇ ਹੇਠ ਦੱਬਣ ਨਾਲ ਇੱਕੋ ਪਰਿਵਾਰ ਦੇ 9 ਲੋਕ ਗੰਭੀਰ ਜ਼ਖਮੀ ਹੋ ਗਏ।
ਇਸ ਹਾਦਸੇ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਅਤੇ ਪੁਲਿਸ ਨੇ ਅੱਧੇ ਘੰਟੇ ਬਾਅਦ ਸਾਰਿਆਂ ਨੂੰ ਬਚਾਇਆ ਅਤੇ ਹਸਪਤਾਲ ’ਚ ਦਾਖਲ ਕਰਵਾਇਆ।
Read More : ਹਾਈ ਕੋਰਟ ਨੇ ਜਗਰਾਓਂ ਪੁਲਸ ਨੂੰ ਪਾਇਆ 20,000 ਰੁਪਏ ਹਰਜਾਨਾ