Bhagwant Mann

ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਐਂਟੀ ਡਰੋਨ ਸਿਸਟਮ ਕੀਤਾ ਲਾਂਚ

ਸਰਹੱਦ ਦੇ ਪਾਰ ਤੋਂ ਆਉਣ ਵਾਲੇ ਡਰੋਨਾਂ ਤੇ ਨਸ਼ਾ ਤਸਕਰਾਂ ’ਤੇ ਬਾਜ਼ ਅੱਖ ਰੱਖੇਗਾ।

ਤਰਨਤਾਰਨ, 9 ਅਗਸਤ – ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਰਨਤਾਰਨ ਵਿਚ ਐਂਟੀ ਡਰੋਨ ਸਿਸਟਮ ਲਾਂਚ ਕੀਤਾ। ਇਹ ਐਂਟੀ ਡਰੋਨ ਸਿਸਟਮ ਪਠਾਨਕੋਟ ਤੋਂ ਫ਼ਾਜ਼ਿਲਕਾ ਤਕ ਸੰਵੇਦਨਸ਼ੀਲ ਖੇਤਰਾਂ ਵਿਚ ਸਰਗਰਮ ਹੋਵੇਗਾ ਤੇ ਸਰਹੱਦ ਦੇ ਪਾਰ ਤੋਂ ਆਉਣ ਵਾਲੇ ਡਰੋਨਾਂ ਤੇ ਨਸ਼ਾ ਤਸਕਰਾਂ ’ਤੇ ਬਾਜ਼ ਅੱਖ ਰੱਖੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਐਂਟੀ ਡਰੋਨ ਸਿਸਟਮ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀ.ਐਸ.ਐਫ਼ ਨਾਲ ਸਹਿਯੋਗ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਸਬੰਧੀ ਦਸਿਆ ਕਿ ‘ਯੁੱਧ ਨਸ਼ਿਆਂ ਵਿਰੁਧ’ ਸਕੂਲਾਂ ’ਚ ਹੁਣ ਸਿਲੇਬਸ ਦੇ ਤੌਰ ’ਤੇ ਪੜ੍ਹਾਇਆ ਜਾਵੇਗਾ। ਮਾਹਰ ਤੇ ਵਿਗਿਆਨੀ ਨਸ਼ਿਆਂ ਵਿਰੁਧ ਜਾਗਰੂਕਤਾ ਲਈ ਲੈਕਚਰ ਦੇਣਗੇ। ਇਸ ਤੋਂ ਇਲਾਵਾ ਨਸ਼ੇ ਤੋਂ ਪੀੜਤ ਨੌਜਵਾਨਾਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਕਿੱਤਿਆਂ ਲਈ ਨਿਪੁੰਨ ਬਣਾਇਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 2009 ਤਕ ਲਗਭਗ 1000 ਬੱਚੇ ਨਸ਼ੇ ਤੋਂ ਪੀੜਤ ਸਨ, 2015 ਤੱਕ ਲਗਭਗ 20 ਲੱਖ ਤਕ ਬੱਚੇ ਨਸ਼ੇ ਤੋਂ ਪੀੜਤ ਹੋ ਗਏ। ਉਨ੍ਹਾਂ ਕਿਹਾ ਸਰਕਾਰ ਨਸ਼ਾ ਤਸਕਰਾਂ ਵਲੋਂ ਨਸ਼ੇ ਦੇ ਪੈਸੇ ਨਾਲ ਬਣਾਏ ਮਹਿਲ ਸਰਕਾਰ ਜਬਤ ਕਰੇਗੀ। ਉਨ੍ਹਾਂ ਕਿਹਾ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਰਹਾਂਗੇ।

Read More : ਥਾਣਾ ਘੱਗਾ ਦਾ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਸਸਪੈਂਡ

Leave a Reply

Your email address will not be published. Required fields are marked *