ਬਰਨਾਲਾ, 7 ਅਗਸਤ : ਜ਼ਿਲਾ ਬਰਨਾਲਾ ਵਿਚ ਪੈਂਦੇ ਬਰਨੇਵਾਲਾ ਮੰਦਰ ਧਨੌਲਾ ’ਚ ਵਾਪਰੇ ਭਿਆਨਕ ਹਾਦਸੇ ’ਚ ਗੰਭੀਰ ਜ਼ਖਮੀ ਹਲਵਾਈ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਦੁਆਰਾ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਮ ਜਤਨ ਨਾਮ ਦੇ ਇਕ ਹਲਵਾਈ, ਜੋ ਫਰੀਦਕੋਟ ਹਸਪਤਾਲ ਵਿਖੇ ਜੇਰੇ ਇਲਾਜ ਲਈ ਦਾਖਲ ਸੀ, ਦੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ 5 ਅਗਸਤ, ਮੰਗਲਵਾਰ ਨੂੰ ਸ੍ਰੀ ਹਨੂੰਮਾਨ ਮੰਦਰ ਬਰਨੇਵਾਲੇ ਧਨੌਲਾ ਵਿਖੇ ਰਸੋਈ ’ਚ ਹੋਏ ਹਾਦਸੇ ਦੌਰਾਨ 16 ਵਿਅਕਤੀ ਜ਼ਖਮੀ ਹੋ ਗਏ ਸਨ। ਜਿਨਾਂ ’ਚੋਂ ਛੇ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਜਿਨਾਂ ’ਚੋਂ ਰਾਮ ਜਤਨ ਨਾਮ ਦੇ ਇੱਕ ਹਲਵਾਈ ਦੀ ਮੌਤ ਹੋ ਚੁੱਕੀ ਹੈ। ਇਸ ਦੁਖਾਂਤ ਨਾਲ ਨਗਰ ’ਚ ਸੋਗ ਦੀ ਲਹਿਰ ਫੈਲ ਗਈ।
Read More : ਵਿੱਤ ਵਿਭਾਗ ’ਚ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਕਰਨ ਦੀ ਬਜਾਏ ਕੀਤੀਆਂ ਡਿਮੋਸ਼ਨਾਂ