ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਵਿਭਾਗ ਨੇ ਲਿਆ ਸਖ਼ਤ ਐਕਸ਼ਨ
ਅੰਮ੍ਰਿਤਸਰ, 6 ਅਗਸਤ : ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਦੇ ਹੁਕਮਾਂ ਅਨੁਸਾਰ ਸ਼ਹਿਰ ’ਚ ਗੈਰ-ਕਾਨੂੰਨੀ ਉਸਾਰੀਆਂ ’ਤੇ ਹਥੌੜਾ ਚਲਾਇਆ ਗਿਆ। ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਏ. ਟੀ. ਪੀ. ਪਰਮਿੰਦਰਜੀਤ ਸਿੰਘ ਅਤੇ ਡੇਮੋਲੇਸ਼ਨ ਟੀਮ ਨੇ ਰੇਲਵੇ ਲਿੰਕ ਰੋਡ ’ਤੇ ਬਣ ਰਹੇ ਇਕ ਹੋਟਲ ਦੀ ਉਸਾਰੀ ’ਤੇ ਕਾਰਵਾਈ ਕੀਤੀ। ਏ. ਟੀ. ਪੀ. ਪਰਮਿੰਦਰ ਨੇ ਕਿਹਾ ਕਿ ਕਮਿਸ਼ਨਰ ਅਤੇ ਐੱਮ. ਟੀ. ਪੀ. ਦੇ ਹੁਕਮਾਂ ’ਤੇ ਉਕਤ ਇਮਾਰਤ ’ਤੇ ਡੈਮੋਲੇਸ਼ਨ ਟੀਮ ਨਾਲ ਕਾਫੀ ਉਸਾਰੀ ਢਾਹ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਉਸਾਰੀਆਂ ਖਿਲਾਫ ਵਿਭਾਗ ਦੀਆਂ ਟੀਮਾਂ ਦੀ ਕਾਰਵਾਈ ਜਾਰੀ ਹੈ, ਜਿਸ ਤਹਿਤ ਇਸ ਇਮਾਰਤ ’ਤੇ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਸ਼ਹਿਰ ’ਚ ਗੈਰ-ਕਾਨੂੰਨੀ ਉਸਾਰੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਨੂੰ ਆਪਣਾ ਐੱਨ. ਓ. ਸੀ. ਅਤੇ ਨਕਸ਼ਾ ਪਾਸ ਕਰਵਾਉਣ ਤੋਂ ਬਾਅਦ ਹੀ ਉਸਾਰੀ ਕਰਨੀ ਚਾਹੀਦੀ ਹੈ, ਨਹੀਂ ਤਾਂ ਇਸ ਤਰ੍ਹਾਂ ਗੈਰ-ਕਾਨੂੰਨੀ ਉਸਾਰੀਆਂ ’ਤੇ ਕਾਰਵਾਈ ਜਾਰੀ ਰਹੇਗੀ।
Read More : ਠੇਕੇਦਾਰ ਦੀ ਹੱਤਿਆ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਕੇ ਖੂਹ ’ਚ ਸੁੱਟੀ
