Malikit Singh

ਪੁਰਤਗਾਲ ’ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਡੇਢ ਕੁ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ ਵਾਪਸ

ਬਟਾਲਾ, 6 ਅਗਸਤ : ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਪਿੰਡ ਸੇਖਵਾਂ ਜਾਹਦਪੁਰ ਦੇ 33 ਸਾਲਾਂ ਨੌਜਵਾਨ ਮਲਕੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਦੀ ਪੁਰਤਗਾਲ ’ਚ ਸੜਕ ਹਾਦਸੇ ’ਚ ਮੌਤ ਹੋ ਗਈ ਹੈ।

ਇਸ ਸਬੰਧੀ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਪੱਡਾ ਸੇਖਵਾਂ ਨੇ ਦੱਸਿਆ ਕਿ ਮੇਰਾ ਭਰਾ ਰੋਜ਼ੀ ਰੋਟੀ ਕਮਾਉਣ ਲਈ ਕਰੀਬ ਢਾਈ ਸਾਲ ਪਹਿਲਾਂ ਵਿਦੇਸ਼ ਆਸਟਰੀਆ ਗਿਆ ਸੀ ਅਤੇ ਬਾਅਦ ’ਚ ਪੱਕੇ ਪੇਪਰ ਲਗਾਉਣ ਲਈ ਆਸਟਰੀਆ ਤੋਂ ਪੁਰਤਗਾਲ ਚਲਾ ਗਿਆ ਸੀ ਅਤੇ ਪੇਪਰ ਮਿਲਣ ਤੋਂ ਬਾਅਦ ਵਾਪਸ ਪਿੰਡ ਸੇਖਵਾਂ ਪਰਿਵਾਰ ਨੂੰ ਮਿਲਣ ਵਾਸਤੇ ਆਇਆ ਸੀ ਅਤੇ ਕਰੀਬ ਡੇਢ ਕੁ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਵਾਪਸ ਪੁਰਤਗਾਲ ਚਲਾ ਗਿਆ ਸੀ।

ਬੀਤੀ 3 ਅਗਸਤ ਐਤਵਾਰ ਨੂੰ ਸਾਨੂੰ ਫੋਨ ਰਾਹੀਂ ਹੀ ਜਾਣਕਾਰੀ ਮਿਲੀ ਸੀ ਕਿ ਮਲਕੀਤ ਸਿੰਘ ਆਪਣੇ ਕੰਮ ਤੋਂ ਬਾਅਦ ਸਕੂਟਰੀ ’ਤੇ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਕਾਰ ਨਾਲ ਹਾਦਸਾ ਵਾਪਰ ਗਿਆ, ਜਿਸ ’ਤੇ ਮਲਕੀਤ ਸਿੰਘ ਨੂੰ ਉਸ ਦੇ ਦੋਸਤਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਮਲਕੀਤ ਸਿੰਘ ਦੀ ਮੌਤ ਹੋ ਗਈ, ਜਦ ਇਹ ਖ਼ਬਰ ਦਾ ਪਤਾ ਲੱਗਾ ਤਾਂ ਪਿੰਡ ’ਚ ਸ਼ੋਕ ਦੀ ਲਹਿਰ ਫੈਲ ਗਈ।

ਮ੍ਰਿਤਕ ਮਲਕੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ। ਇਸ ਮੌਕੇ ਮ੍ਰਿਤਕ ਮਲਕੀਤ ਸਿੰਘ ਦੇ ਪਰਿਵਾਰ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਮਲਕੀਤ ਸਿੰਘ ਦੀ ਮ੍ਰਿਤਕਦੇਹ ਪਿੰਡ ਲਿਆਉਣ ’ਚ ਵੀ ਮਦਦ ਕੀਤੀ ਜਾਵੇ।

Read More : ਬੈਂਕ ਵਿਚੋਂ ਸੋਨੇ ਦੀ ਚੋਰੀ ਦੇ ਮਾਮਲੇ ’ਚ ਚੌਕੀਦਾਰ ਕਾਬੂ

Leave a Reply

Your email address will not be published. Required fields are marked *