ਅਮਰਨਾਥ ਵਿਖੇ ਸ਼ਰਧਾਲੂਆਂ ਲਈ ਲੈ ਕੇ ਜਾ ਰਹੇ ਸੀ ਲੰਗਰ ਸਮੱਗਰੀ, 3 ਜ਼ਖਮੀ
ਫਿਰੋਜ਼ਪੁਰ, 3 ਅਗਸਤ : ਫਿਰੋਜ਼ਪੁਰ ਤੋਂ ਅਮਰਨਾਥ ਲਈ ਲੰਗਰ ਸੇਵਾ ਲੈ ਕੇ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਜੰਮੂ ਕਸ਼ਮੀਰ ਖੇਤਰ ’ਚ ਹਾਦਸਾਗ੍ਰਸਤ ਹੋ ਗਈ ਅਤੇ ਇਸ ਹਾਦਸੇ ’ਚ 2 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਸ਼ਰਧਾਲੂਆਂ ’ਚੋਂ ਇਕ ਪਵਨ ਕੁਮਾਰ ਉਰਫ ਪੰਮਾ ਵਾਸੀ ਨੇੜੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਹੈ। ਪਵਨ ਕੁਮਾਰ ਦੀ ਪਤਨੀ ਨੇ ਬੀਤੀ ਰਾਤ 9 ਵਜੇ ਦੇ ਕਰੀਬ ਉਸ ਨਾਲ ਮੋਬਾਈਲ ’ਤੇ ਗੱਲ ਕੀਤੀ ਸੀ, ਜਿਸ ਨੇ ਦੱਸਿਆ ਕਿ ਉਹ ਰਸਤੇ ਵਿਚ ਹਨ ਅਤੇ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੱਡੀ ਦਾ ਹਾਦਸਾ ਹੋ ਗਿਆ ਹੈ, ਜਿਸ ’ਚ ਪਵਨ ਕੁਮਾਰ ਦੀ ਮੌਤ ਹੋ ਗਈ ਹੈ।
ਪਰਿਵਾਰ ਅਨੁਸਾਰ ਇਹ ਹਾਦਸਾ ਦੇਰ ਰਾਤ 12 ਤੋਂ 1:00 ਵਜੇ ਦਰਮਿਆਨ ਹੋਇਆ। ਪਵਨ ਕੁਮਾਰ ਦੇ ਦੋ ਛੋਟੇ ਬੱਚੇ ਹਨ ਅਤੇ ਜਿਵੇਂ ਹੀ ਉਸ ਦੀ ਮੌਤ ਦਾ ਪਤਾ ਲੱਗਾ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਬਣ ਗਿਆ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
Read More : ਸਿਹਤ ਮੰਤਰੀ ਨੇ ਅਰਬਨ ਅਸਟੇਟ ਦਾ ਪੈਦਲ ਕੀਤਾ ਨਿਰੀਖਣ