ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ : ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਦੀ ਅਗਵਾਈ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ’ਚ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਅਤੇ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਪਹੁੰਚੀ ਭਾਜਪਾ ਦੀ ਸਮੂਹ ਲੀਡਰਸ਼ਿਪ ਵੱਲੋਂ ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਜੀ ਦੇ ਮੈਮੋਰੀਅਲ ਸੁਨਾਮ-ਬਠਿੰਡਾ ’ਤੇ ਪਹੁੰਚ ਕੇ ਮਹਾਨ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ, ਉਸ ਦੇ ਬਾਅਦ ਪਾਮ ਪਲਾਜ਼ਾ ਪੈਲੇਸ ਵਿਖੇ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਦੇ ਰੂ-ਬਰੂ ਹੋਏ।
ਇਸ ਮੌਕੇ ਮੁੱਖ ਮੰਤਰੀ ਹਰਿਆਣਾ ਸੈਣੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਜੀ ਜਿਨ੍ਹਾਂ ਨੇ ਜਲ੍ਹਿਆਵਾਲੇ ਬਾਗ ਦਾ 21 ਸਾਲਾਂ ਦੀ ਤਪੱਸਿਆ ਤੋਂ ਬਾਅਦ ਬਦਲਾ ਲਿਆ ਸੀ, ਅੱਜ ਉਨ੍ਹਾਂ ਨੂੰ ਇਸ ਮਹਾਨ ਕ੍ਰਾਂਤੀਕਾਰੀ ਯੋਧਾ ਨੂੰ ਸ਼ੀਸ਼ ਨਿਵਾਉਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਸਰਕਾਰ ਉਸ ’ਤੇ ਖਰਾ ਨਹੀਂ ਉੱਤਰੀ, ਇਨ੍ਹਾਂ ਨੇ ਲੋਕਾਂ ਨੂੰ ਜ਼ਿਆਦਾ ਸਬਜਬਾਗ ਦਿਖਾ ਦਿੱਤੇ ਹਨ ਇਸ ’ਚ ਕੇਜਰੀਵਾਲ ਮਾਸਟਰ ਹੈ ਉਸ ਨੇ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਸਬਜਬਾਗ ਦਿਖਾਏ ਸੀ ਉੱਥੇ ਦੇ ਤਾਂ ਲੋਕ ਸਮਝ ਗਏ ਹੁਣ ਇੱਥੇ ਦੇ ਲੋਕ ਵੀ ਸਮਝ ਜਾਣਗੇ।
ਇਸ ਮੌਕੇ ਭਾਜਪਾ ਜ਼ਿਲਾ ਸੰਗਰੂਰ-2 ਇੰਚਾਰਜ ਦਿਆਲ ਸੋਢੀ, ਭਾਜਪਾ ਉੱਪ ਪ੍ਰਧਾਨ ਅਰਵਿੰਦ ਖੰਨਾ, ਹਰਮਨਦੇਵ ਬਾਜਵਾ, ਅੰਮ੍ਰਿਤਰਾਜ ਚੱਠਾ ਪ੍ਰਧਾਨ ਜ਼ਿਲਾ ਪ੍ਰਧਾਨ ਸੰਗਰੂਰ 2, ਸ਼ੇਰਵਿੰਦਰ ਧਾਲੀਵਾਲ, ਹਿੰਮਤ ਬਾਜਵਾ ਆਦਿ ਹਾਜ਼ਰ ਸਨ।
Read More : ਹਿਮਾਚਲ ਵਿਚ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਸੜਕ ਬੰਦ