ਪੰਜਾਬ-ਹਰਿਆਣਾ ਵਿਚ ਐਨ. ਆਈ. ਏ. ਦੀ ਰੇਡ, 4 ਥਾਵਾਂ ‘ਤੇ ਛਾਪੇਮਾਰੀ

ਬਠਿੰਡਾ, 11 ਦਸੰਬਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਨੇ ਹਰਿਆਣਾ ਅਤੇ ਪੰਜਾਬ ਵਿੱਚ ਛਾਪੇਮਾਰੀ ਕੀਤੀ ਹੈ। ਐਨਆਈਏ ਦੀ ਟੀਮ ਤੜਕੇ ਹੀ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਡੱਬਵਾਲੀ ਇਲਾਕਿਆਂ ਵਿੱਚ ਪਹੁੰਚੀ ਅਤੇ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਬਠਿੰਡਾ, ਮੁਕਤਸਰ ਸਾਹਿਬ ਅਤੇ ਮਾਨਸਾ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਐਨ. ਆਈ. ਏ. ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਨਾਭਾ ਜੇਲ੍ਹ ਵਿੱਚ ਬੰਦ ਅਮਨਦੀਨ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ। ਐਨ. ਆਈ. ਏ. ਨੇ ਸ੍ਰੀ ਮੁਕਤਸਰ ਸਾਹਿਬ ‘ਚ ਅਮਨਦੀਨ ਨਾਮ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ, ਜੋ ਇਸ ਸਮੇਂ ਨਾਭਾ ਜੇਲ੍ਹ ‘ਚ ਬੰਦ ਹੈ। ਦੱਸ ਦਈਏ ਕਿ ਉਸ ਦੇ ਖਿਲਾਫ ਐਨ.ਡੀ.ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਠਿੰਡਾ ਰੋਡ ਬਾਈਪਾਸ ਗਰੀਨ ਐਵੀਨਿਊ ‘ਤੇ ਸਥਿਤ ਇੱਕ ਘਰ ‘ਤੇ ਛਾਪਾ ਮਾਰਿਆ ਗਿਆ ਹੈ। ਮਾਨਸਾ ਦੇ ਵਿਸ਼ਾਲ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਸ਼ਾਲ ਸਿੰਘ ਜੇਲ੍ਹ ਵਿੱਚ ਹੈ, ਜਿਸ ਨੂੰ ਅਰਸ਼ਡੱਲਾ ਨੇ ਇੱਕ ਆਧੁਨਿਕ ਪਿਸਤੌਲ ਦਿੱਤੀ ਸੀ, ਜੋ ਕਿ ਗਰਪ੍ਰੀਤ ਸਿੰਘ ਹਰੀ ਨੋ ਸਿੰਘ ਬਾਲਾ ਕਤਲ ਕੇਸ ਵਿੱਚ ਵਰਤਿਆ ਗਿਆ ਸੀ।

Leave a Reply

Your email address will not be published. Required fields are marked *