2 ਡੀ. ਡੀ. ਪੀ. ਓ. ਅਤੇ ਦੋ ਬੀ. ਡੀ. ਪੀ. ਓ. ਸਮੇਤ 8 ਮੁਲਾਜ਼ਮਾਂ ਵਿਰੁੱਧ ਕਾਰਵਾਈ
ਕਲਾਨੌਰ, 1 ਮਾਰਚ : ਵਿਜੀਲੈਂਸ ਵਿਭਾਗ ਅੰਮ੍ਰਿਤਸਰ ਵੱਲੋਂ ਪੰਜਾਬ ਦੀ ਵੱਡੀ ਗ੍ਰਾਮ ਪੰਚਾਇਤ ਕਲਾਨੌਰ ’ਚ ਪਿਛਲੇ ਸਾਲਾਂ ਦੌਰਾਨ ਹੋਏ ਲਗਭਗ 8 ਕਰੋੜ ਰੁਪਏ ਦੇ ਗਬਨ ਤਹਿਤ ਪੰਚਾਇਤ ਵਿਭਾਗ ਦੇ 8 ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਜਾਂਚ ਅਨੁਸਾਰ ਸਾਲ 2018 ਤੋਂ 2021 ਤੱਕ ਦੇ ਸਮੇਂ ਦੌਰਾਨ ਤਾਇਨਾਤ ਅਧਿਕਾਰੀਆਂ ਨੇ ਪੰਚਾਇਤ ਨਿਧੀ ਦੇ ਫੰਡਾਂ ’ਚ ਭਾਰੀ ਬੇਨਿਯਮੀਆਂ ਕੀਤੀਆਂ। ਵਿਜੀਲੈਂਸ ਨੇ ਡੂੰਘਾਈ ਨਾਲ ਪੜਤਾਲ ਕਰਨ ਉਪਰੰਤ 2 ਡੀ. ਡੀ. ਪੀ. ਓ., 2 ਬੀ. ਡੀ. ਪੀ. ਓ. ਅਤੇ 4 ਪੰਚਾਇਤ ਸਕੱਤਰਾਂ ਵਿਰੁੱਧ ਕੇਸ ਦਰਜ ਕਰਵਾਇਆ ਹੈ। ਇਸ ਵੱਡੀ ਕਾਰਵਾਈ ਨਾਲ ਵਿਭਾਗ ’ਚ ਹੜਕੰਪ ਮਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਗ੍ਰਿਫ਼ਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।
Read More : ਕੇਂਦਰ ਦੇ ਕਥਿਤ ਤਾਨਾਸ਼ਾਹੀ ਸ਼ਾਸਨ ਦਾ ਪੰਜਾਬ ਤੋਂ ਹੋਵੇਗਾ ਅੰਤ : ਭਗਵੰਤ ਮਾਨ
