4 ਕਾਰਾਂ ਅਤੇ ਡਰੱਗ ਮਨੀ ਵੀ ਬਰਾਮਦ
ਮਲੋਟ, 19 ਜਨਵਰੀ : ਮਲੋਟ ਸਿਟੀ ਪੁਲਸ ਨੇ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕਰਨ ਵਾਲੇ ਇਕ ਵੱਡੇ ਗਿਰੋਹ ਨੂੰ ਕਾਬੂ ਕੀਤਾ। ਪੁਲਸ ਨੇ ਇਨ੍ਹਾਂ ਤੋਂ 4 ਕਾਰਾਂ, 1 ਲੱਖ 80 ਹਜ਼ਾਰ ਨਸ਼ੀਲੇ ਕੈਪਸੂਲ ਅਤੇ 1 ਲੱਖ 60 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਇਸ ਸਬੰਧੀ ਜ਼ਿਲਾ ਪੁਲਸ ਦੇ ਸੀਨੀਅਰ ਕਪਤਾਨ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਸਿਟੀ ਮਲੋਟ ਦੀ ਟੀਮ ਨੇ ਮਲੋਟ–ਬਠਿੰਡਾ ਰੋਡ ਤੋਂ ਡੱਬਵਾਲੀ ਰੋਡ ਨੂੰ ਜਾਣ ਵਾਲੇ ਨਵੇਂ ਬਣੇ ਬਾਈਪਾਸ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਾਹਿਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ 23 ਸੈਕਟਰ ਖਰੜ, ਰਾਹੁਲ ਪੁੱਤਰ ਮਹਿੰਦਰ ਕੁਮਾਰ ਵਾਸੀ ਗਾਬੜੀ ਕੰਡਾ ਫਾਜ਼ਿਲਕਾ, ਅਮਰਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਵਨਵਾਲਾ ਹਨਬਤਾ ਫਾਜ਼ਿਲਕਾ, ਜਗਦੀਸ਼ ਕੁਮਾਰ ਪੁੱਤਰ ਸੂਰਜ ਪ੍ਰਕਾਸ਼ ਵਾਸੀ ਨੇੜੇ ਸ਼ਾਹ ਪੈਲੇਸ ਫਾਜ਼ਿਲਕਾ, ਭਜਨ ਲਾਲ ਪੁੱਤਰ ਲਛਮਣ ਦਾਸ ਵਾਸੀ ਬਣਨ ਵਾਲਾ ਮਹੰਤਾ ਜ਼ਿਲਾ ਫਾਜ਼ਿਲਕਾ, ਵੈਭਵ ਪੁੱਤਰ ਵਿਜੇ ਕੁਮਾਰ ਵਾਸੀ ਮੋੜ ਗਲੀ ਨੰਬਰ 8 ਸ੍ਰੀ ਮੁਕਤਸਰ ਸਾਹਿਬ, ਅਲਫਾਜ਼ ਪੁੱਤਰ ਮੁਹੰਮਦ ਹਫੀਜ਼ ਵਾਸੀ ਨੇੜੇ ਮਿਸ਼ਨ ਸਕੂਲ ਸ੍ਰੀ ਮੁਕਤਸਰ ਸਾਹਿਬ ਅਤੇ ਸ਼ਕੀਲ ਪੁੱਤਰ ਮੁਹੰਮਦ ਰਫੀਕ ਨੇੜੇ ਪੁਰਾਣੀ ਚੁੰਗੀ ਸ੍ਰੀ ਮੁਕਤਸਰ ਸਾਹਿਬ ਨਸ਼ੀਲੇ ਅਤੇ ਪਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਦਾ ਕੰਮ ਕਰਦੇ ਹਨ।
ਭਰੋਸੇਯੋਗ ਇਤਲਾਹ ’ਤੇ ਕਾਰਵਾਈ ਕਰਦਿਆਂ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਸਿਟੀ ਮਲੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ।
Read More : ਕੇਂਦਰੀ ਸੂਚਨਾ ਕਮਿਸ਼ਨਰ ਵੱਲੋਂ ਪੰਜਾਬ ’ਚ ਆਰ.ਟੀ.ਆਈ. ਐਕਟ ਲਾਗੂ ਕਰਨ ਦਾ ਜਾਇਜ਼ਾ
