ਅੰਮ੍ਰਿਤਸਰ ਦਿਹਾਤੀ

ਨਾਜਾਇਜ਼ ਹਥਿਆਰਾਂ ਸਮੇਤ ਸਕਾਰਪੀਓ ਸਵਾਰ 7 ਨੌਜਵਾਨ ਕਾਬੂ

ਦੇਰ ਰਾਤ ਨਾਕਾਬੰਦੀ ਦੌਰਾਨ 12 ਬੋਰ ਬੰਦੂਕ ਅਤੇ ਜਿੰਦਾ ਕਾਰਤੂਸ ਬਰਾਮਦ

ਅੰਮ੍ਰਿਤਸਰ, 7 ਅਪ੍ਰੈਲ : ਐੱਸ.ਐੱਸ.ਪੀ. ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ. ਰਵਿੰਦਰ ਸਿੰਘ ਜੰਡਿਆਲਾ ਗੁਰੂ ਅਤੇ ਐਸ.ਐਚ.ਓ. ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੇਰ ਰਾਤ ਗਸ਼ਤ ਦੌਰਾਨ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਸਵਾਰ ਸੱਤ ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਜਦੋਂ ਪਿੰਡ ਮੱਲੀਆਂ ਵੱਲ ਗਸ਼ਤ ਕਰ ਰਹੀ ਸੀ, ਤਾਂ ਦਾਣਾ ਮੰਡੀ ਜੰਡਿਆਲਾ ਵਿਖੇ ਖੁਫੀਆ ਜਾਣਕਾਰੀ ਮਿਲੀ ਕਿ ਇੱਕ ਸਕਾਰਪੀਓ ਗੱਡੀ (ਪੀ.ਬੀ.-08-ਏ.ਜੇ.-9191) ਵਿੱਚ ਸਵਾਰ ਕੁਝ ਨੌਜਵਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਮੱਲੀਆਂ ਚੌਕ ਵਿਖੇ ਨਾਕਾਬੰਦੀ ਕੀਤੀ। ਜਦੋਂ ਉਕਤ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਸਤੈਦ ਪੁਲਿਸ ਕਰਮਚਾਰੀਆਂ ਨੇ ਗੱਡੀ ਨੂੰ ਘੇਰ ਕੇ ਰੋਕ ਲਿਆ।

ਗੱਡੀ ਦੀ ਤਲਾਸ਼ੀ ਲੈਣ ‘ਤੇ ਪਿਛਲੀ ਸੀਟ ਹੇਠੋਂ ਇੱਕ 12 ਬੋਰ ਬੰਦੂਕ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਗਨਦੀਪ ਸਿੰਘ ਉਰਫ ਸਗਨ (ਦੇਵੀਦਾਸਪੁਰਾ), ਸਰਵਣ ਸਿੰਘ ਉਰਫ ਸਨੀ (ਸੁਲਤਾਨਵਿੰਡ), ਸੁਰਿੰਦਰ ਸਿੰਘ ਉਰਫ ਸੁੰਦਰ (ਮੱਲੀਆਂ), ਤਰਸੇਮ ਸਿੰਘ ਉਰਫ ਲਾਡੀ (ਤਾਰਾਗੜ੍ਹ ਤਲਾਵਾਂ), ਹਰਪਾਲ ਸਿੰਘ (ਅਕਾਲਗੜ੍ਹ ਢਪਈਆਂ), ਨੀਰਜ ਸਿੰਘ (ਸੁਲਤਾਨਵਿੰਡ) ਅਤੇ ਓਂਕਾਰ ਸਿੰਘ ਉਰਫ ਤਾਰੀ (ਅਕਾਲਗੜ੍ਹ ਢਪਈਆਂ) ਵਜੋਂ ਹੋਈ ਹੈ।

ਦੋਸ਼ੀ ਨੌਜਵਾਨ ਹਥਿਆਰਾਂ ਨਾਲ ਸਬੰਧਤ ਕੋਈ ਵੀ ਲਾਇਸੈਂਸ ਜਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਪੁਲਿਸ ਨੇ ਹਥਿਆਰ ਅਤੇ ਗੱਡੀ ਕਬਜ਼ੇ ਵਿੱਚ ਲੈ ਕੇ ਸਾਰੇ ਸੱਤ ਮੁਲਜ਼ਮਾਂ ਵਿਰੁੱਧ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਨੌਜਵਾਨ ਕਿਸ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ।

Read More : ਪੰਜਾਬ ਸਰਕਾਰ ਨੇ ਟੈਕਸ ਚੋਰੀ ਦੇ 1,137 ਕਰੋੜ ਰੁਪਏ ਕੀਤੇ ਵਸੂਲ : ਵਿੱਤ ਮੰਤਰੀ ਚੀਮਾ

Leave a Reply

Your email address will not be published. Required fields are marked *