ਪੀੜਤ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ
ਬਰੇਟਾ, 21 ਜੁਲਾਈ : ਜ਼ਿਲਾ ਮਾਨਸਾ ਦੇ ਕਸਬਾ ਬਰੇਟਾ ਨਜ਼ਦੀਕੀ ਪਿੰਡ ਖਡਾਲ ਕਲਾਂ ਵਿਖੇ ਰੇਲਵੇ ਟਰੈਕ ਦੇ ਨਜ਼ਦੀਕ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ 7 ਬੱਕਰੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਬੱਕਰੀਆਂ ਪਾਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਕਿ ਅਚਾਨਕ ਰੋਜ਼ਮਰਾ ਦੀ ਤਰ੍ਹਾਂ ਬੱਕਰੀਆਂ ਲੈ ਕੇ ਜਾ ਰਿਹਾ ਸੀ ਕਿ ਰੇਲਵੇ ਫਾਟਕ ਦੇ ਨਜ਼ਦੀਕ ਘਾਹ ਫੂਸ ਚਰ ਰਹੀਆਂ ਸਨ ਤਾਂ ਬੱਕਰੀਆਂ ਅਚਾਨਕ ਰੇਲ ਗੱਡੀ ਦੀ ਲਪੇਟ ਵਿਚ ਆ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ। ਪੀੜਤ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Read More : ਨੌਜਵਾਨ ਦੀ ਖੱਡ ’ਚ ਡਿੱਗਣ ਨਾਲ ਮੌਤ