Harpal Cheema

ਪੰਜਾਬ ਦੀਆਂ ਜੇਲਾਂ ਵਿਚ 60 ਮਨੋਵਿਗਿਆਨੀ ਸਲਾਹਕਾਰ ਕੀਤੇ ਜਾਣਗੇ ਭਾਰਤੀ : ਚੀਮਾ

ਸੁਧਾਰ ਘਰਾਂ ਵਿਚ ਮਾਨਸਿਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ

ਚੰਡੀਗੜ੍ਹ, 28 ਜੁਲਾਈ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਰਾਜ ਦੇ ਸੁਧਾਰ ਘਰਾਂ (ਜੇਲਾਂ) ਵਿਚ ਮਾਨਸਿਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਦਾ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਭਰ ਦੀਆਂ ਜੇਲਾਂ ਲਈ 60 ਮਨੋਵਿਗਿਆਨੀ ਸਲਾਹਕਾਰਾਂ ਨੂੰ ਭਾਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਇੱਥੇ ਜਾਰੀ ਇੱਕ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੈਦੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪਹਿਲਕਦਮੀ ਜੇਲ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਨੂੰ ਵਿਆਪਕ ਸਹਾਇਤਾ ਪ੍ਰਦਾਨ ਕਰਨ, ਜਿਸ ਵਿੱਚ ਮਹੱਤਵਪੂਰਨ ਮਾਨਸਿਕ ਸਿਹਤ ਸੇਵਾਵਾਂ ਸ਼ਾਮਲ ਹਨ, ਪ੍ਰਤੀ ਰਾਜ ਸਰਕਾਰ ਦੇ ਸਮਰਪਣ ਨੂੰ ਦਰਸਾਉਂਦੀ ਹੈ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਜੇਲ ਵਿਭਾਗ ਪੂਰੀ ਤਰ੍ਹਾਂ ਪਾਰਦਰਸ਼ੀ ਆਊਟਸੋਰਸਿੰਗ ਪ੍ਰਕਿਰਿਆ ਰਾਹੀਂ ਇਨ੍ਹਾਂ 60 ਮਨੋਵਿਗਿਆਨੀ ਸਲਾਹਕਾਰਾਂ ਦੀ ਭਰਤੀ ਕਰੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕੈਦੀਆਂ ਨੂੰ ਉਪਲਬਧ ਮਨੋਵਿਗਿਆਨਕ ਸਹਾਇਤਾ ਵਿਚ ਵਾਧਾ ਹੋਣ ਦੀ ਉਮੀਦ ਹੈ, ਜੋ ਉਨ੍ਹਾਂ ਦੇ ਮੁੜ ਵਸੇਬੇ ਅਤੇ ਸਮੁੱਚੀ ਭਲਾਈ ਦੇ ਇੱਕ ਅਹਿਮ ਪਹਿਲੂ ਨੂੰ ਸੰਬੋਧਿਤ ਕਰੇਗਾ।

Read More : ਫਰੀਦਕੋਟ ‘ਚ ਐਨਕਾਊਂਟਰ

Leave a Reply

Your email address will not be published. Required fields are marked *