ਅੰਮ੍ਰਿਤਸਰ, 29 ਜੁਲਾਈ : – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਵਾਰ ਤੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਚਾਰ ਵੱਖ-ਵੱਖ ਪਿੰਡਾਂ ਤੋਂ 10 ਕਰੋੜ ਦੀ ਹੈਰੋਇਨ ਸਮੇਤ 6 ਮਿੰਨੀ ਪਾਕਿਸਤਾਨੀ ਡਰੋਨ ਅਤੇ ਇਕ ਪਿਸਤੌਲ ਨੂੰ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਨੇ ਰੋੜਾਵਾਲਾ ਖੁਰਦ, ਧਨੌਆ ਕਲਾਂ, ਭੈਣੀ ਰਾਜਪੂਤਾਂ ਅਤੇ ਦਾਉਕੇ ਦੇ ਖੇਤਰਾਂ ਵਿਚ ਇਹ ਬਰਾਮਦਗੀ ਕੀਤੀ ਹੈ। ਇਸ ਸਮੇਂ ਸੁਰੱਖਿਆ ਏਜੰਸੀਆਂ ਵੱਲੋਂ ਇਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਡਰੋਨ ਕਿਸ ਨੇ ਆਰਡਰ ਕੀਤੇ ਅਤੇ ਕਿਸ ਨੇ ਭੇਜੇ ਸਨ।
ਕੱਲ ਵੀ ਮੋਦੇ ਪਿੰਡ ਦੇ ਖੇਤਰ ਵਿੱਚ ਬੀ. ਐੱਸ. ਐੱਫ. ਵੱਲੋਂ ਇੱਕੋ ਸਮੇਂ 6 ਡਰੋਨ ਜ਼ਬਤ ਕੀਤੇ ਗਏ ਸਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਇਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜ ਰਹੀ ਹੈ ਅਤੇ ਨਸ਼ਿਆਂ ਦੀ ਵਿਕਰੀ ਅਤੇ ਤਸਕਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਜਿਸ ਤਰ੍ਹਾਂ ਸਰਹੱਦੀ ਪਿੰਡਾਂ ਵਿਚ ਡਰੋਨਾਂ ਦੀ ਮੂਵਮੈਂਟ ਹੋ ਰਹੀ ਹੈ, ਉਹ ਇਕ ਵੱਖਰੀ ਤਸਵੀਰ ਪੇਸ਼ ਕਰ ਰਹੀ ਹੈ।
Read More : ਪੰਜਾਬ ਦੀਆਂ ਜੇਲਾਂ ਵਿਚ 60 ਮਨੋਵਿਗਿਆਨੀ ਸਲਾਹਕਾਰ ਕੀਤੇ ਜਾਣਗੇ ਭਾਰਤੀ : ਚੀਮਾ