ਕਰੰਟ ਖਬਰ

51 ਨਕਸਲੀਆਂ ਨੇ ਕੀਤਾ ਆਤਮ-ਸਮਰਪਣ; 1.61 ਕਰੋੜ ਰੁਪਏ ਦੇ ਸੀ ਇਨਾਮੀ

ਆਤਮ-ਸਮਰਪਣ ਕਰਨ ਵਾਲਿਆਂ ’ਚ 34 ਔਰਤਾਂ ਸ਼ਾਮਲ; ਸਰਕਾਰ ਦੀ ਮੁੜ-ਵਸੇਬਾ ਨੀਤੀ ਤੋਂ ਹੋਏ ਪ੍ਰਭਾਵਿਤ

ਬੀਜਾਪੁਰ, 7 ਫਰਵਰੀ : ਛੱਤੀਸਗੜ੍ਹ ਦੇ ਬਸਤਰ ਮੰਡਲ ਦੇ ਦੋ ਜ਼ਿਲਿਆਂ ਵਿੱਚ ਸ਼ਨੀਵਾਰ ਨੂੰ ਇਕ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਕੁੱਲ 1.61 ਕਰੋੜ ਰੁਪਏ ਦੇ ਇਨਾਮੀ 51 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਪਣੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਇਹ ਆਤਮ-ਸਮਰਪਣ ਅਜਿਹੇ ਮੌਕੇ ਹੋਇਆ ਜਦੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬਸਤਰ ਜ਼ਿਲੇ ਦੇ ਮੁੱਖ ਦਫ਼ਤਰ ਜਗਦਲਪੁਰ ’ਚ ‘ਬਸਤਰ ਪੰਡਮ 2026’ ਉਤਸਵ ਦਾ ਉਦਘਾਟਨ ਕੀਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾ ਦੌਰੇ ’ਤੇ ਰਾਏਪੁਰ ਪਹੁੰਚੇ ਹੋਏ ਹਨ। ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਵਿੱਚ 34 ਔਰਤਾਂ ਵੀ ਸ਼ਾਮਲ ਹਨ।

ਬਸਤਰ ਖੇਤਰ ਪੁਲਸ ਦੇ ਇੰਸਪੈਕਟਰ ਜਨਰਲ (ਆਈ.ਜੀ.) ਸੁੰਦਰਰਾਜ ਪੱਟੀਲਿੰਗਮ ਨੇ ਦੱਸਿਆ ਕਿ ਇਹ ਨਕਸਲੀ ਸੂਬਾ ਸਰਕਾਰ ਦੀ ਆਤਮ-ਸਮਰਪਣ ਅਤੇ ਮੁੜ-ਵਸੇਬਾ ਨੀਤੀ ਤੋਂ ਪ੍ਰਭਾਵਿਤ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਹਿੰਸਾ ਦਾ ਰਾਹ ਤਿਆਗ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਹੁਣ ਇਨ੍ਹਾਂ ਦੇ ਮੁੜ-ਵਸੇਬੇ ਲਈ ਕਾਰਵਾਈ ਕੀਤੀ ਜਾਵੇਗੀ।

Read More : ਬਿਕਰਮ ਮਜੀਠੀਆ ਅਦਾਲਤ ’ਚ ਪੇਸ਼, ਅਗਲੀ ਸੁਣਵਾਈ 7 ਮਾਰਚ ਨੂੰ

Leave a Reply

Your email address will not be published. Required fields are marked *