ਤਰਨਤਾਰਨ, 16 ਦਸੰਬਰ : ਜ਼ਿਲੇ ਦੇ ਇਕ ਇਲਾਕੇ ਵਿਚ 3 ਸਾਲਾਂ ਬੱਚੀ ਨਾਲ 50 ਸਾਲਾ ਵਿਅਕਤੀ ਵੱਲੋਂ ਗਲਤ ਕੰਮ ਕੀਤਾ ਗਿਆ। ਇਸ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਦੱਈ ਨੇ ਬਿਆਨ ਦਿੱਤਾ ਕਿ ਮਿਤੀ 9 ਦਸੰਬਰ ਦੀ ਸ਼ਾਮ ਨੂੰ ਉਸ ਦੀ ਬੱਚੀ (3 ਸਾਲ 7 ਮਹੀਨੇ) ਆਪਣੇ ਪਿਤਾ ਨੂੰ ਬੁਲਾਉਣ ਲਈ ਤੋਤਾ ਸਿੰਘ ਦੇ ਘਰ ਗਈ । ਇਸ ਦੌਰਾਨ ਤੋਤਾ ਸਿੰਘ ਨੇ ਕਿਹਾ ਕਿ ਉਹ ਬੱਚੀ ਨੂੰ ਖੁਦ ਹੀ ਘਰ ਛੱਡ ਆਉਂਦਾ ਹੈ।
ਇਸ ਦੌਰਾਨ ਜਦ ਲੜਕੀ ਘਰ ਨਹੀਂ ਆਈ ਤਾਂ ਉਸ ਦਾ ਦਿਓਰ ਬੱਚੀ ਨੂੰ ਲੱਭਣ ਲਈ ਤੋਤਾ ਸਿੰਘ ਦੇ ਘਰ ਗਿਆ। ਉਹ ਉਸ ਦੇ ਘਰ ਦੇ ਨਾਲ ਵਾਲੀ ਹਵੇਲੀ ਨੇੜੇ ਪੁੱਜਾ ਤਾਂ ਉਸ ਨੇ ਵੇਖਿਆ ਕਿ ਤੋਤਾ ਸਿੰਘ ਬੱਚੀ ਨਾਲ ਗਲਤ ਕੰਮ ਕਰ ਰਿਹਾ ਸੀ। ਉਸ ਨੇ ਇਹ ਸਭ ਦੇਖ ਰੌਲਾ ਪਾਇਆ ਤਾਂ ਤੋਤਾ ਸਿੰਘ ਮੌਕੇ ਤੋਂ ਭੱਜ ਗਿਆ।
ਇਸ ਸਬੰਧੀ ਡੀ. ਐੱਸ. ਪੀ. ਲਵਕੇਸ਼ ਨੇ ਦੱਸਿਆ ਕਿ ਇਸ ਮਾਮਲੇ ’ਚ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਹੇਠ ਪਰਚਾ ਦਰਜ ਕਰਦੇ ਹੋਏ ਤੋਤਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਹਰੀਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਇਸ ਸਬੰਧੀ ਬੱਚੀ ਦੇ ਮੈਡੀਕਲ ਕਰਵਾਉਣ ਅਤੇ ਹੋਰ ਕਾਰਵਾਈ ਨੂੰ ਲੈ ਕੇ ਅਗਲੇਰੀ ਜਾਂਚ ਸਬ-ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।
Read More : ਕਿਸਾਨਾਂ ਤੋਂ ਬਾਅਦ ਹੁਣ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੀ ਕੇਂਦਰ ਸਰਕਾਰ : ਨੀਲ ਗਰਗ
