9 ਦਸੰਬਰ ਨੂੰ ਬੋਰਵੈੱਲ ‘ਚ ਡਿੱਗਾ ਸੀ
ਦੌਸਾ, 12 ਦਸੰਬਰ : ਖੁੱਲ੍ਹੇ ਬੋਰਵੈੱਲ ਕਾਰਨ ਹੋ ਰਹੇ ਹਾਦਸੇ ਲਗਾਤਾਰ ਬੱਚਿਆਂ ਦੀ ਜਾਨ ਲੈ ਰਹੇ ਹਨ। ਅਜਿਹਾ ਹੀ ਮਾਮਲਾ ਰਾਜਸਥਾਨ ਦੇ ਦੌਸਾ ‘ਚ ਵੀ ਹੋਇਆ, ਜਿੱਥੇ 9 ਦਸੰਬਰ ਨੂੰ ਬੋਰਵੈੱਲ ‘ਚ ਡਿੱਗਿਆ 5 ਸਾਲਾ ਮਾਸੂਮ ਆਰੀਅਨ ਜ਼ਿੰਦਾ ਵਾਪਸ ਨਹੀਂ ਆ ਸਕਿਆ, ਤਿੰਨ ਦਿਨਾਂ ਦੇ ਬਚਾਅ ਕਾਰਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦਈਏ ਕਿ ਕਰੀਬ 57 ਘੰਟਿਆਂ ਬਾਅਦ ਆਰੀਅਨ ਨੂੰ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਰੈਸਕਿਊ ਟੀਮ ਨੇ ਉਸ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੇ ਆਰੀਅਨ ਦੀ ਲਾਸ਼ ਨੂੰ ਦੌਸਾ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਹੈ। ਬੱਚੇ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੇ ਪਿੰਡ ਕਾਲੀਖਾੜ ਵਿੱਚ ਵੀ ਸੋਕ ਦੀ ਲਹਿਰ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਵੀਰਵਾਰ (12 ਦਸੰਬਰ) ਕੀਤਾ ਜਾਵੇਗਾ।
