ਨਾਭਾ- ਲੋਹਡ਼ੀ ਵਾਲੀ ਰਾਤ 5 ਨੌਜਵਾਨਾਂ ਨੇ ਗੁਰਪ੍ਰੀਤ ਸਿੰਘ (28) ਪੁੱਤਰ ਜਗਮੇਲ ਸਿੰਘ ਵਾਸੀ ਅਰਜਨ ਕਾਲੋਨੀ ਦੇ ਨੌਜਵਾਨ ਉੱਪਰ ਨਾਭਾ ਦੇ ਬੌਡ਼ਾ ਗੇਟ ਚੌਕ ਵਿਖੇ ਕਿਰਚਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਖਮਾਂ ਦੀ ਤਾਬ ਨਾ ਝਲਦਿਆਂ ਅੱਜ ਤਡ਼ਕਸਾਰ ਸਵੇਰੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੇ ਮੇਰੇ ਪੁੱਤਰ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਡੀ. ਐੱਸ. ਪੀ. ਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਉੱਪਰ ਕੱਲ ਰਾਤ ਕਰੀਬ 9 ਵਜੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਪਟਿਆਲਾ ਲਿਜਾਇਆ ਗਿਆ ਪਰ ਅੱਜ ਤਡ਼ਕਸਾਰ ਦਮ ਤੋਡ਼ ਦਿੱਤਾ। ਇਸ ਮਾਮਲੇ ’ਚ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਹਿਰਾਸਤ ’ਚੋਂ ਬਾਹਰ ਹੈ, ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਮੁੱਢਲੀ ਜਾਣਕਾਰੀ ’ਚ ਕਤਲ ਦਾ ਕਾਰਨ ਮਾਮੂਲੀ ਬਹਿਸਬਾਜ਼ੀ ਸਾਹਮਣੇ ਆਈ ਹੈ, ਅਸੀਂ ਇਸ ਸਬੰਧੀ ਜਾਂਚ ਕਰ ਰਹੇ ਹਾਂ।