ਅਭਿਨੇਤਾ ਨੇ 22 ਸਾਲ ਛੋਟੀ ਮਿਲੀਨਾ ਨਾਲ ਕ੍ਰਿਸ਼ਚੀਅਨ ਵਿਆਹ ਕੀਤਾ ਸੀ, ਜਿਸ ਨਾਲ ਉਨ੍ਹਾਂ ਨੇ ਪਿਛਲੇ ਸਾਲ ਫਰਵਰੀ ਵਿਚ ਮੰਗਣੀ ਕੀਤੀ ਸੀ। 48 ਸਾਲ ਦੇ ਸਾਹਿਲ ਖਾਨ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਪਰ ਉਹ ਸਫਲਤਾ ਹਾਸਲ ਨਹੀਂ ਕਰ ਸਕੇ। ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਸਾਹਿਲ ਖਾਨ ਦੀ ਤੁਲਨਾ ਸਲਮਾਨ ਨਾਲ ਕੀਤੀ ਜਾਂਦੀ ਸੀ।
ਅਦਾਕਾਰੀ ਵਿਚ ਸਫਲਤਾ ਨਾ ਮਿਲਣ ਤੋਂ ਬਾਅਦ ਸਾਹਿਲ ਖਾਨ ਫਿਲਮਾਂ ਤੋਂ ਦੂਰ ਰਹੇ ਅਤੇ ਫਿਟਨੈੱਸ ਟ੍ਰੇਨਰ ਦੇ ਤੌਰ ‘ਤੇ ਕੰਮ ਕਰਨ ਲੱਗੇ, ਸਾਹਿਲ ਫਿਟਨੈੱਸ ਟ੍ਰੇਨਰ ਦੇ ਤੌਰ ‘ਤੇ ਕਰੋੜਾਂ ਰੁਪਏ ਕਮਾਉਂਦੇ ਹਨ, ਉਸਨੇ 2004 ਵਿਚ ਨਿਗਾਰ ਖਾਨ ਨਾਲ ਵਿਆਹ ਕਰਵਾ ਲਿਆ ਪਰ ਇਕ ਸਾਲ ਦੇ ਅੰਦਰ ਹੀ ਦੋਵਾਂ ਦਾ ਤਲਾਕ ਹੋ ਗਿਆ।



ਪਹਿਲੇ ਤਲਾਕ ਦੇ 20 ਸਾਲ ਬਾਅਦ ਅਭਿਨੇਤਾ ਨੇ 22 ਸਾਲ ਦੀ ਲੜਕੀ ਮਿਲੀਨਾ ਨਾਲ ਬਹੁਤ ਧੂਮਧਾਮ ਨਾਲ ਵਿਆਹ ਕੀਤਾ। ਜੋੜੇ ਨੇ ਦੁਬਈ ਦੇ ਬੁਰਜ ਖਲੀਫਾ ਦੇ ਸਾਹਮਣੇ ਸ਼ਾਨਦਾਰ ਤਰੀਕੇ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
