ਅੰਮ੍ਰਿਤਸਰ, -ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਬੱਲੜਵਾਨ ਦੇ ਇਲਾਕੇ ਵਿਚ 45 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਇਹ ਖੇਪ ਵੱਡੇ ਡਰੋਨ ਰਾਹੀਂ ਭੇਜੀ ਗਈ ਹੈ। ਫਿਲਹਾਲ ਇਹ ਮਾਮਲਾ ਸਾਹਮਣੇ ਆਉਣ ਤੋੋਂ ਬਾਅਦ ਪਤਾ ਲੱਗ ਗਿਆ ਕਿ ਸਮੱਗਲਰਾਂ ਨੇ ਹੁਣ ਵੱਡੇ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ ਜੋ 10 ਤੋੋਂ 15 ਕਿੱਲੋ ਵਜ਼ਨ ਚੁੱਕ ਸਕਦੇ ਹਨ।
