oil tanker

ਤੇਲ ਵਾਲੇ ਟੈਂਕਰ ’ਚੋਂ 41 ਪੇਟੀਆਂ ਸ਼ਰਾਬ ਬਰਾਮਦ

ਚਾਲਕ ਗ੍ਰਿਫ਼ਤਾਰ

ਗੁਰਦਾਸਪੁਰ, 3 ਅਗਸਤ : ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਪੁਲਸ ਨੇ ਇਕ ਤੇਲ ਵਾਲੇ ਟੈਂਕਰ ’ਚ ਲੁਕਾ ਕੇ ਰੱਖੀ ਨਾਜਾਇਜ਼ ਸ਼ਰਾਬ ਦੀਆਂ 41 ਪੇਟੀਆਂ ਬਰਾਮਦ ਕਰ ਕੇ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਡੀ. ਐੱਸ. ਪੀ. ਮੋਹਨ ਸਿੰਘ ਨੇ ਦੱਸਿਆ ਕਿ 03 ਅਗਸਤ 2025 ਨੂੰ ਬੱਬਰੀ ਬਾਈਪਾਸ ’ਤੇ ਹਾਈਟੈਕ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਪਾਰਟੀ ਨੇ ਇੱਕ ਸ਼ੱਕੀ ਟੈਂਕਰ ਨੰਬਰ ਐੱਚ. ਪੀ. 53.3ਸੀ 0307 ਨੂੰ ਰੋਕਿਆ। ਇਸ ਦੌਰਾਨ ਪਤਾ ਲੱਗਿਆ ਕਿ ਇਸ ਟੈਂਕਰ ’ਚੋਂ 41 ਪੇਟੀਆਂ (ਕੁੱਲ 492 ਬੋਤਲਾਂ) ਸ਼ਰਾਬ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਟੈਂਕਰ ਚਲਾਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਵਾਸੀ ਮਲਕੋਵਾਲ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ, ਜਿਸਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਉਕਤ ਵਿਅਕਤੀ ਖਿਲਾਫ ਥਾਣਾ ਸਦਰ ਗੁਰਦਾਸਪੁਰ ਵਿਖੇ ਆਬਕਾਰੀ ਐਕਟ ਤਹਿਤ ਦਰਜ ਕੀਤਾ ਗਿਆ ਹੈ ਅਤੇ ਉਕਤ ਵਿਅਕਤੀ ਨੂੰ ਰਿਮਾਂਡ ’ਤੇ ਲੈ ਕੇ ਹੋਰ ਡੁੰੂਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Read More : ਸ਼ਰਧਾਲੂਆਂ ਨਾਲ ਭਰੀ ਗੱਡੀ ਨਹਿਰ ਡਿੱਗੀ, 11 ਦੀ ਮੌਤ

Leave a Reply

Your email address will not be published. Required fields are marked *