ਅੰਮ੍ਰਿਤਸਰ, 11 ਸਤੰਬਰ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਚਾਰ ਵੱਖ-ਵੱਖ ਮਾਮਲਿਆਂ ਵਿਚ 28 ਕਰੋੜ ਰੁਪਏ ਦੀ ਹੈਰੋਇਨ ਸਮੇਤ 4 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਹਿਲੇ ਮਾਮਲੇ ਵਿਚ ਸਰਹੱਦੀ ਪਿੰਡ ਬੱਲੜਵਾਲ ਵਿਚ ਇਕ ਸਮੱਗਲਰ ਨੂੰ 1.433 ਕਿਲੋ ਹੈਰੋਇਨ, ਮੋਟਰਸਾਈਕਲ ਅਤੇ ਮੋਬਾਈਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਮਾਮਲੇ ਵਿਚ ਸਰਹੱਦੀ ਪਿੰਡ ਮੁਹਾਵਾ ਵਿਚ 578 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਫੜਿਆ ਗਿਆ ਸੀ।
ਤੀਜੇ ਮਾਮਲੇ ਵਿਚ ਤਿੰਨ ਸਮੱਗਲਰਾਂ ਨੂੰ 553 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਚੌਥੇ ਮਾਮਲੇ ਵਿਚ ਪਿੰਡ ਖਾਨਵਾ ਦੇ ਖੇਤਰ ਵਿਚ ਇਕ ਵੱਡਾ ਕਵਾਡਾਕਾਪਟਰ ਡਰੋਨ ਜ਼ਬਤ ਕੀਤਾ ਗਿਆ ਸੀ, ਜਿਸ ਵਿਚ 3.140 ਕਿਲੋ ਹੈਰੋਇਨ ਬੰਨ੍ਹੀ ਹੋਈ ਸੀ।
Read More : ਇਹ ਇਕ ਮੈਚ ਹੈ, ਇਸ ਨੂੰ ਜਾਰੀ ਰਹਿਣ ਦਿਉ : ਸੁਪਰੀਮ ਕੋਰਟ