ਲੁਧਿਆਣਾ, 5 ਨਵੰਬਰ : ਜ਼ਿਲਾ ਲੁਧਿਆਣਾ ਵਿਚ ਸਾਰੂ ਮਹਿਤਾ ਕੌਸ਼ਿਕ ਦੀ ਅਦਾਲਤ ਨੇ ਇਕ ਵੇਟਰ ਦੇ ਕਤਲ ਦੇ ਮਾਮਲੇ ’ਚ 4 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 3 ਮੁਲਜ਼ਮਾਂ ’ਤੇ 45,000 ਰੁਪਏ ਅਤੇ ਇਕ ’ਤੇ 20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਪੁਲਸ ਥਾਣਾ ਪੀ. ਏ. ਯੂ. ਨੇ 6 ਦਸੰਬਰ 2022 ਨੂੰ ਮੁਲਜ਼ਮ ਬਲਵਿੰਦਰ ਸਿੰਘ ਨਿਵਾਸੀ, ਆਜਮਗੜ੍ਹ (ਉੱਤਰ ਪ੍ਰਦੇਸ਼) ਦੇ ਵਿਕਾਸ ਕੁਮਾਰ ਉਰਫ ਬੌਣਾ, ਮਨਜਿੰਦਰ ਸਿੰਘ ਉਰਫ ਮਣੀ ਸੰਧੂ ਨਿਵਾਸੀ ਹੈਬੋਵਾਲ ਖੁਰਦ ਲੁਧਿਆਣਾ ਅਤੇ ਕ੍ਰਿਸ਼ਨ ਕੁਮਾਰ ਨਿਵਾਸੀ ਓਂਕਾਰ ਐਨਕਲੇਵ ਲੁਧਿਆਣਾ ਖਿਲਾਫ ਆਈ. ਪੀ. ਸੀ. ਦੀ ਧਾਰਾ 302 (ਕਤਲ) ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸਤਗਾਸਾ ਧਿਰ ਵਿੱਕੀ ਦਾ ਬਲਵਿੰਦਰ ਨਾਲ 5500 ਰੁਪਏ ਨੂੰ ਲੈ ਕੇ ਵਿਵਾਦ ਸੀ। 3 ਦਸੰਬਰ ਨੂੰ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ, ਮਣੀ ਸੰਧੂ, ਵਿਕਾਸ ਅਤੇ ਕ੍ਰਿਸ਼ਨਾ ਨੇ ਵਿੱਕੀ ਨੂੰ ਫੋਨ ਕੀਤਾ। ਜਦੋਂ ਵਿੱਕੀ ਪੁੱਜਿਆ ਤਾਂ ਉਨ੍ਹਾਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਲੋਕ ਮੌਕੇ ’ਤੇ ਇਕੱਠੇ ਹੋ ਗਏ, ਜਿਸ ਤੋਂ ਬਾਅਦ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਚਲੇ ਗਏ।
ਸ਼ਿਕਾਇਤਕਰਤਾ ਮੁਤਾਬਕ 5 ਦਸੰਬਰ ਨੂੰ ਉਹ ਵਿੱਕੀ ਨਾਲ ਟਹਿਲਣ ਲਈ ਬਾਹਰ ਗਿਆ ਸੀ, ਉਸ ਸਮੇਂ ਮਣੀ ਸੰਧੂ, ਵਿਕਾਸ ਅਤੇ ਕ੍ਰਿਸ਼ਨ ਨੇ ਆ ਕੇ ਉਸ ’ਤੇ ਹਮਲਾ ਕੀਤਾ। ਵਿਕਾਸ ਅਤੇ ਕ੍ਰਿਸ਼ਨਾ ਨੇ ਵਿੱਕੀ ਨੂੰ ਫੜ ਲਿਆ, ਜਦੋਂਕਿ ਮਣੀ ਸੰਧੂ ਨੇ ਉਸ ਨੂੰ ਚਾਕੂ ਮਾਰਿਆ। ਉਸ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਬਾਅਦ ’ਚ ਲੋਕਾਂ ਦੇ ਇਕੱਠੇ ਹੋਣ ’ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਇਕ ਵਾਹਨ ਦੀ ਵਿਵਸਥਾ ਕੀਤੀ ਅਤੇ ਵਿੱਕੀ ਨੂੰ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਦਾਲਤ ਨੇ ਰਿਕਾਰਡ ’ਤੇ ਸਬੂਤਾਂ ਅਤੇ ਸਰਕਾਰੀ ਵਕੀਲ ਰਮਨਦੀਪ ਕੌਰ ਗਿੱਲ ਦੀ ਬਹਿਸ ਸੁਣਨ ਤੋਂ ਬਾਅਦ ਪਾਇਆ ਕਿ ਇਸਤਗਾਸਾ ਧਿਰ ਦੇ ਗਵਾਹ ਵਿਜੇ ਸਿੰਘ ਮੌਕੇ ’ਤੇ ਮੌਜੂਦ ਹੋਣ ਵਾਲੇ ਸਭ ਤੋਂ ਸੁਭਾਵਿਕ ਗਵਾਹ ਸਨ, ਕਿਉਂਕਿ ਉਹ ਆਪਣੇ ਭਰਾ ਵਿੱਕੀ ਨਾਲ ਟਹਿਲਣ ਲਈ ਆਪਣੇ ਘਰੋਂ ਬਾਹਰ ਆਏ ਸਨ।
Read More : ਸਪੀਕਰ ਸੰਧਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ
