killed

ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 30 ਦੀ ਮੌਤ

ਮੀਨਾ, 4 ਜਨਵਰੀ :-ਉੱਤਰੀ ਨਾਈਜੀਰੀਆ ਦੇ ਨਾਈਜਰ ਸੂਬੇ ਦੇ ਇਕ ਪਿੰਡ ’ਤੇ ਬੰਦੂਕਧਾਰੀਆਂ ਦੇ ਹਮਲੇ ’ਚ ਘੱਟੋ-ਘੱਟ 30 ਪਿੰਡ ਵਾਸੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਨਾਈਜਰ ਸੂਬੇ ਦੀ ਪੁਲਸ ਦੇ ਬੁਲਾਰੇ ਵਾਸਿਉ ਅਬਿਓਦੁਨ ਨੇ ਇਕ ਬਿਆਨ ’ਚ ਕਿਹਾ ਕਿ ਬੰਦੂਕਧਾਰੀਆਂ ਨੇ ਸ਼ਨੀਵਾਰ ਸ਼ਾਮ ਸੂਬੇ ਦੇ ਬੋਰਗੂ ਸਥਾਨਕ ਪ੍ਰਸ਼ਾਸਨ ਖੇਤਰ ’ਚ ਕਸੁਆਨ-ਦਾਜੀ ਪਿੰਡ ’ਤੇ ਹਮਲਾ ਕਰ ਦਿੱਤਾ ਅਤੇ ਨਿਵਾਸੀਆਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਸਥਾਨਕ ਬਾਜ਼ਾਰ ਅਤੇ ਕਈ ਘਰਾਂ ਨੂੰ ਵੀ ਸਾੜ ਦਿੱਤਾ। ਘੱਟੋ-ਘੱਟ ਦੋ ਪਿੰਡ ਵਾਸੀਆਂ ਨੇ ਮ੍ਰਿਤਕਾਂ ਦੀ ਗਿਣਤੀ 37 ਦੱਸੀ ਅਤੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਹ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਐਤਵਾਰ ਤੱਕ ਕੁਝ ਲੋਕ ਲਾਪਤਾ ਸਨ।

ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਫੋਰਸ ਹਾਲੇ ਤੱਕ ਇਲਾਕੇ ’ਚ ਨਹੀਂ ਪਹੁੰਚੀ ਹੈ, ਜੋ ਪੁਲਸ ਦੇ ਉਸ ਦਾਅਵੇ ਦਾ ਖੰਡਨ ਕਰਦਾ ਹੈ ਕਿ ਉਨ੍ਹਾਂ ਨੇ ਅਗਵਾ ਕੀਤੇ ਲੋਕਾਂ ਦੀ ਭਾਲ ਲਈ ਅਧਿਕਾਰੀ ਤਾਇਨਾਤ ਕੀਤੇ ਹਨ।

Read More : ਈ. ਡੀ. ਦੇ ਗਵਾਹ ’ਤੇ ਡਰੋਨ ਰਾਹੀਂ ਨਜ਼ਰ ਰੱਖ ਕੇ ਹਮਲੇ ਦੀ ਕੋਸ਼ਿਸ਼

Leave a Reply

Your email address will not be published. Required fields are marked *