25 ਤੋਂ ਵੱਧ ਬੀਮਾਰ
ਅੰਮ੍ਰਿਤਸਰ, 18 ਅਗਸਤ : ਜ਼ਿਲਾ ਅੰਮ੍ਰਿਤਸਰ ਵਿਚ ਨਗਰ ਨਿਗਮ ਦੀ ਵਾਰਡ ਨੰਬਰ 35 ਦੇ ਇਲਾਕੇ ਖਾਨਕੋਟ ਵਿਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਕੇ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 25 ਤੋਂ ਵੱਧ ਲੋਕ ਬੀਮਾਰ ਹਨ। ਮਰਨ ਵਾਲਿਅਾਂ ਦੀ ਪਛਾਣ ਠਾਕੁਰ ਸਿੰਘ ਪੁੱਤਰ ਸਾਧੂ ਸਿੰਘ (75), ਵਿੱਕੀ (35) ਅਤੇ ਵੀਰ ਕੌਰ ਪਤਨੀ ਜਸਵੰਤ ਸਿੰਘ (70) ਸਾਰੇ ਵਾਸੀ ਖਾਨਕੋਟ ਵਜੋਂ ਹੋਈ ਹੈ ਅਤੇ 4-5 ਮਰੀਜ਼ ਹਸਪਤਾਲ ਵਿਚ ਇਲਾਜ ਅਧੀਨ ਹਨ।
ਸਿਹਤ ਵਿਭਾਗ ਨੇ ਇਲਾਕਾ ਨਿਵਾਸੀਆਂ ਲਈ ਪਾਣੀ ਦੇ ਟੈਂਕਰ ਮੁਹੱਈਅਾ ਕਰਵਾ ਕੇ ਘਰ-ਘਰ ਜਾ ਕੇ ਸਰਵੇਅ ਕਰ ਕੇ 5000 ਤੋਂ ਵਧੇਰੇ ਕੈਲੋਰੀਨ ਦੀਆਂ ਗੋਲੀਆਂ ਵੱਡੀਆਂ ਗਈਆਂ ਹਨ। ਵਿਭਾਗ ਵੱਲੋਂ ਚਾਰ ਪਾਣੀ ਦੇ ਸੈਂਪਲ ਵੀ ਇਲਾਕੇ ਵਿਚੋਂ ਲਏ ਗਏ ਹਨ। ਉੱਧਰ ਪ੍ਰਭਾਵਿਤ ਇਲਾਕੇ ਦਾ ਡੀ. ਸੀ. ਸਾਕਸ਼ੀ ਸਾਹਨੀ ਨੇ ਦੌਰਾ ਕੀਤਾ ਅਤੇ ਗੰਦਾ ਪਾਣੀ ਨਾ ਪੀਣ ਦੀ ਸਲਾਹ ਦਿੱਤੀ।
ਡਾ. ਕਿਰਨਦੀਪ ਕੌਰ ਅਨੁਸਾਰ ਇਲਾਕੇ ਦੀ ਸਥਿਤੀ ਕੰਟਰੋਲ ਵਿਚ ਹੈ ਅਤੇ ਲੋਕਾਂ ਨੂੰ ਦਹਿਸ਼ਤ ਵਿਚ ਪਾਉਣ ਦੀ ਜ਼ਰੂਰਤ ਨਹੀਂ ਹੈ। ਵਿਭਾਗ ਮੁਸਤੈਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ।
Read More : ਵਿਸਪੀ ਖਰੜੀ ਨੇ ਬਣਾਇਆ ਅਪਣਾ 17ਵਾਂ ਗਿਨੀਜ਼ ਵਰਲਡ ਰਿਕਾਰਡ