-4 ਪਿਸਤੌਲ .32 ਬੋਰ ਅਤੇ 10 ਰੋਂਦ ਬਰਾਮਦ
ਪਟਿਆਲਾ, 27 ਅਗਸਤ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ .ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਰਾਜੇਸ਼ ਕੁਮਾਰ ਮਲਹੋਤਰਾ ਅਗਵਾਈ ਹੇਠ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ ਅਤੇ ਪੁਲਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਦੂਜੇ ਰਾਜਾਂ ’ਚੋਂ ਨਾਜਾਇਜ਼ ਪਿਸਤੌਲ ਅਤੇ ਐਮੋਨੀਸ਼ਨ ਲਿਆ ਕੇ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਵਿਕਾਸ ਉਰਫ ਅਾਕਾਸ਼ ਪੁੱਤਰ ਰਾਮ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ, ਕਬੀਰ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ ਅਤੇ ਈਸ਼ੂ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਪਟਿਆਲਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 4 ਪਿਸਤੌਲ .32 ਬੋਰ ਅਤੇ 10 ਰੋਂਦ ਬਰਾਮਦ ਕੀਤੇ ਹਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪਟਿਆਲਾ ਦੀ ਪੁਲਸ ਪਾਰਟੀ ਵੱਡੀ ਨਦੀ ਦੇ ਪੁਲ ਨੇੜੇ ਬਾਜਵਾ ਕਾਲੋਨੀ ਵਿਖੇ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਦੇ ਅਧਾਰ ’ਤੇ ਵਿਕਾਸ ਉਰਫ ਅਾਕਾਸ਼, ਕਬੀਰ ਅਤੇ ਈਸ਼ੂ ਆਦਿ ਜਿਨ੍ਹਾਂ ਖਿਲਾਫ ਲੁੱਟ-ਖੋਹ, ਚੋਰੀ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਕੇਸ ਦਰਜ ਹਨ। ਇਹ ਵਿਅਕਤੀ ਨਾਜਾਇਜ਼ ਅਸਲਾ ਐਮੋਨੀਸਨ ਨਾਲ ਲੈਸ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮਦੇ ਹਨ।
ਪੁਲਸ ਨੇ ਉਨ੍ਹਾਂ ਖਿਲਾਫ 310(4),310(5), 3(5) ਬੀ. ਐੱਨ. ਐੱਸ. ਅਤੇ ਆਰਮਜ਼ ਐਕਟ ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਤਿੰਨਾਂ ਨੂੰ ਬ੍ਰਿਟਿਸ਼ ਕੋ-ਐੱਡ ਹਾਈ ਸਕੂਲ, ਦੇਵੀਗੜ੍ਹ ਰੋਡ ਪਟਿਆਲਾ ਨੇੜੇ ਬੇਅਬਾਦ ਜਗ੍ਹਾ ’ਤੇ ਕਾਬੂ ਕਰ ਕੇ ਪਿਸਤੌਲ ਸਮੇਤ ਰੋਂਦ ਬਰਾਮਦ ਕੀਤੇ ਗਏ ਹਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਵਿਕਾਸ ਉਰਫ ਅਾਕਾਸ਼, ਕਬੀਰ ਅਤੇ ਈਸ਼ੂ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਅਸਲਾ ਸਪਲਾਇਰਾਂ ਨਾਲ ਸੰਪਕਰ ਕਰਦੇ ਸੀ ਅਤੇ ਟਰੇਨ ਰਾਹੀਂ ਮੱਧ ਪ੍ਰਦੇਸ਼ ਅਤੇ ਬਿਹਾਰ ਜਾ ਕੇ ਉਨ੍ਹਾਂ ਪਾਸ ਅਸਲਾ ਐਮਨੀਸ਼ਨ ਲੈ ਕੇ ਆਉਂਦੇ ਸੀ ਅਤੇ ਅੱਗੇ ਪਟਿਆਲਾ ਵਿਖੇ ਵੇਚਦੇ ਸੀ। ਇਨ੍ਹਾਂ ਖਿਲਾਫ ਪਹਿਲਾਂ ਹੀ ਲੁੱਟ-ਖੋਹ, ਚੋਰੀ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਕੇਸ ਦਰਜ ਹਨ, ਜਿਨ੍ਹਾਂ ’ਚ ਇਹ ਗ੍ਰਿਫਤਾਰ ਹੋ ਕੇ ਕਈ ਵਾਰ ਜੇਲ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕੀਤਆਂ ਨੂੰ ਅਦਾਲਤ ’ਚ ਪੇਸ਼ ਕਰ ਕੇ 29 ਅਗਸਤ ਤੱਕ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
Read More : ਰਾਹੁਲ ਫਾਜ਼ਿਲਪੁਰੀਆ ‘ਤੇ ਗੋਲੀਬਾਰੀ ਕਰਨ ਵਾਲੇ ਬਦਮਾਸ਼ਾਂ ਦਾ ਐਨਕਾਊਂਟਰ