Himachal Weather

ਹਿਮਾਚਲ ਪ੍ਰਦੇਸ਼ ਵਿਚ 3 ਦਿਨ ਲਗਾਤਾਰ ਮੀਂਹ ਦੀ ਚਿਤਾਵਨੀ

ਮੰਡੀ ਅਤੇ ਸ਼ਿਮਲਾ ਲਈ ਯੈਲੋ ਅਲਰਟ ਜਾਰੀ

ਸਿਮਲਾ, 24 ਅਗਸਤ : ਹਿਮਾਚਲ ਪ੍ਰਦੇਸ਼ ਵਿਚ ਅਗਲੇ 3 ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਨੇ ਅੱਜ ਮੰਡੀ ਅਤੇ ਸ਼ਿਮਲਾ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿਚ ਕਈ ਹੋਰ ਥਾਵਾਂ ‘ਤੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜ, ਸੋਲਨ, ਸਿਰਮੌਰ ਅਤੇ ਊਨਾ ਵਿਚ ਵੀ ਅਗਲੇ ਕੁਝ ਘੰਟਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਨਸੂਨ ਦੀ ਬਾਰਿਸ਼ ਸੂਬੇ ਵਿਚ ਭਾਰੀ ਨੁਕਸਾਨ ਕਰ ਰਹੀ ਹੈ।

ਹੁਣ ਤੱਕ 2326 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਤਬਾਹ ਹੋ ਚੁੱਕੀ ਹੈ। ਇਸ ਮਾਨਸੂਨ ਸੀਜ਼ਨ ਵਿੱਚ 658 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ 2318 ਘਰਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ ਹੈ। 316 ਸੜਕਾਂ ਅਜੇ ਵੀ ਬੰਦ ਹਨ। ਇਨ੍ਹਾਂ ਵਿੱਚੋਂ 262 ਸੜਕਾਂ ਸਿਰਫ਼ ਮੰਡੀ ਅਤੇ ਕੁੱਲੂ ਜ਼ਿਲਿਆਂ ਵਿਚ ਬੰਦ ਹਨ।

Read More : ਪੁਲਸ ਨਾਲ ਮੁਕਾਬਲੇ ’ਚ ਇਕ ਲੁਟੇਰਾ ਜ਼ਖਮੀ, ਸਾਥੀ ਵੀ ਫੜਿਆ

Leave a Reply

Your email address will not be published. Required fields are marked *