ਫਾਰਚੂਨਰ ਦਾ ਕਰਜ਼ਾ ਚੁਕਾਉਣ ਲਈ ਦਿੱਤਾ ਸੀ ਵਾਰਦਾਤ ਨੂੰ ਅੰਜਾਮ : ਐੱਸ. ਐੱਸ. ਪੀ. ਦਿਹਾਤੀ
ਅੰਮ੍ਰਿਤਸਰ, 30 ਜੂਨ :-ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਕੈਨੇਡੀਅਨ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵਿਚ ਪੁਲਸ ਨੇ ਪਵਨਪ੍ਰੀਤ ਸਿੰਘ ਉਰਫ਼ ਪਵਨ, ਕਾਲਜਪ੍ਰੀਤ ਸਿੰਘ ਉਰਫ਼ ਕਾਲਜ ਅਤੇ ਸਾਜਨ ਉਰਫ਼ ਕਾਲੂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ. ਐੱਸ. ਪੀ. ਦਿਹਾਤੀ ਮਨਿੰਦਰ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜੱਜ ਸਿੰਘ ਨੂੰ ਇਕ ਅਣਪਛਾਤੇ ਵਿਅਕਤੀ ਵਲੋਂ ਪ੍ਰਾਈਵੇਟ ਨੰਬਰ ਤੋਂ ਕਾਲ ਆਈ ਅਤੇ ਉਸ ਨੇ 10 ਲੱਖ ਰੁਪਏ ਦੀ ਫਿਰੌਤੀ ਮੰਗੀ, ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਕੈਨੇਡੀਅਨ ਨੰਬਰ ਤੋਂ ਵ੍ਹਟਸਅੱਪ ਕਾਲ ਆਈ ਅਤੇ ਦੁਬਾਰਾ ਪੈਸੇ ਮੰਗੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ’ਤੇ ਜੱਜ ਸਿੰਘ ਨੇ ਥਾਣਾ ਕੱਥੂਨੰਗਲ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਕੇਸ ਦਰਜ ਕਰ ਲਿਆ।
ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁਰੂਆਤੀ ਜਾਂਚ ਵਿਚ ਇਹ ਪਤਾ ਲੱਗਾ ਕਿ ਗਿਰੋਹ ਦੇ ਮੁੱਖ ਮੁਲਜ਼ਮ ਪਵਨਦੀਪ ਸਿੰਘ ਉਰਫ਼ ਪਵਨ ਨੇ ਘਰ ਵਾਲਿਆਂ ਤੋਂ ਚੋਰੀ ਕਰਜ਼ੇ ’ਤੇ ਫਾਰਚੂਨਰ ਗੱਡੀ ਖਰੀਦੀ ਸੀ, ਜਿਸ ਦਾ ਕਰਜ਼ ਉਤਾਰਨ ਲਈ ਇਸ ਵਾਰਦਾਤ ਨੂੰ ਅੰਜਾਮ ਿਦੱਤਾ ਗਿਆ।
Read More : ਸਿਵਲ ਹਸਪਤਾਲ ’ਚ ਲੱਖਾ ਸਿਧਾਣਾ ਨੇ ਕਰਵਾਈ ਡਾਕਟਰੀ ਜਾਂਚ