3. 12 ਕਰੋੜ ਦੀ ਲਾਗਤ ਨਾਲ 4 ਡਰੇਨ ਪੁਲ ਦੇ ਕੰਮ ਦਾ ਸ਼ੁਰੂ

ਲਹਿਰਾਗਾਗਾ -ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਸਿਆਸੀ ਰੁਝੇਵਿਆਂ ਕਾਰਨ ਹਲਕੇ ਅੰਦਰ ਸ਼ੁਰੂ ਹੋਏ ਵਿਕਾਸ ਕੰਮਾਂ ਨੂੰ ਜਾਰੀ ਰੱਖਦਿਆਂ ਮੰਤਰੀ ਗੋਇਲ ਦੇ ਭਰਾ ਰਿਟਾ. ਐਕਸੀਅਨ ਨਰਿੰਦਰ ਗੋਇਲ ਵੱਲੋਂ ਅੱਜ ਹਲਕੇ ਅੰਦਰ ਵੱਖ-ਵੱਖ ਥਾਵਾਂ ’ਤੇ ਬਣਨ ਵਾਲੇ ਡਰੇਨਾਂ ਦੇ ਪੁਲ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।

ਅੱਜ ਵੱਖ-ਵੱਖ ਥਾਵਾਂ ’ਤੇ ਚਾਰ ਪੁਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਨਰਿੰਦਰ ਗੋਇਲ ਨੇ ਦੱਸਿਆ ਕਿ ਲਹਿਰਾਂ ਹਲਕੇ ਅੰਦਰ ਡਰੇਨਾਂ ਉੱਪਰ 24 ਨਵੇਂ ਪੁਲ ਬਣਾਏ ਜਾ ਰਹੇ ਹਨ, ਜਿਸ ਤਹਿਤ ਅੱਜ ਆਰ. ਡੀ. 15300 ਆਫ. ਐੱਲ. 6 ਲਿੰਕ ਡਰੇਨ ਜੋ ਕਿ ਲਹਿਰਾ ਦੇ ਪਿੰਡ ਜਲੂਰ ਤੋਂ ਹੋ ਕੇ ਪਿੰਡ ਢੀਂਡਸਾ ’ਚੋਂ ਹੁੰਦੀ ਹੋਈ ਪਿੰਡ ਭਟਾਲ ਕਲਾਂ ਵਿਖੇ ਲਹਿਰਾਗਾਗਾ ਮੇਨ ਡਰੇਨ ਦੀ ਬੁਰਜੀ 51500 ਤੋਂ ਖੱਬੇ ਪਾਸੇ ਆਊਟਫਾਲ ਹੁੰਦੀ ਹੈ।
ਆਰ ਡੀ 37500 ਆਫ ਲਹਿਰਾਗਾਗਾ ਲਿੰਕ ਡਰੇਨ ਜੋ ਕਿ ਕੌਹਰੀਆਂ ਤੋਂ ਸ਼ੁਰੂ ਹੋ ਕੇ ਸੇਖੂਵਾਸ, ਘੋੜੇਨਬ , ਲਹਿਲਕਲਾਂ, ਲਹਿਰਾ ,ਕੋਟੜਾ ਵਿੱਚੋਂ ਹੁੰਦੀ ਹੋਈ ਪਿੰਡ ਚੋਟੀਆਂ ਵਿਖੇ ਲਹਿਰਾਗਾਗਾ ਮੇਨ ਡਰੇਨ ਦੀ ਬੁਰਜੀ 8700 ਤੋਂ ਸੱਜੇ ਪਾਸੇ ਆਊਟਫਾਲ ਕਰਦੀ ਹੈ, ਆਰ ਡੀ 14000 ਆਫ ਐਲ 5 ਲਿੰਕ ਡਰੇਨ ਜੋ ਕਿ ਪਿੰਡ ਭਾਈ ਕੀ ਪਿਸ਼ੋਰ, ਸੇਖੂਵਾਸ, ਰਾਮਗੜ੍ਹ ਆਦਿ ਪਿੰਡਾਂ ਵਿੱਚੋਂ ਲੰਘਦੀ ਹੋਈ ਪਿੰਡ ਬਖਸ਼ੀ ਵਾਲਾ ਨੇੜੇ ਲਹਿਰਾਗਾਗਾ ਲਿੰਕ ਡਰੇਨ ਦੀ ਬੁਰਜੀ 49000 ਤੇ ਆਊਟਫਾਲ ਕਰਦੀ ਹੈ ਅਤੇ (ਸੇਖੂਵਾਸ ਤੋਂ ਖੇਤਾਂ ਵੱਲ) ਜ ਕੱਚਾ ਰਸਤਾ ਬਣਾਇਆ ਹੋਇਆ ਅਤੇ ਮੌਕੇ ਤੇ ਪਾਈਪਾਂ ਵਾਲਾ ਪੁੱਲ ਖਸਤਾ ਹਾਲਤ ਵਿੱਚ ਹੈ।

ਇਸੇ ਤਰ੍ਹਾਂ ਉਕਤ ਲਿੰਕ ਡਰੇਨ ਦੇ ਆਰਡੀ 94000 ਤੋਂ ਰਾਮਗੜ੍ਹ ਦੇ ਖੇਤਾਂ ਵੱਲ ਜਾਣ ਲਈ ਰਸਤਾ ਬਣਾਇਆ ਹੋਇਆ ਤੇ ਪਾਈਪਾਂ ਵਾਲਾ ਖਸਤਾ ਹਾਲਤ ਵਿੱਚ ਹੈ, ਉਕਤ ਡਰੇਨਾਂ ਉੱਪਰ ਬਣੇ ਰਸਤਿਆਂ ਅਤੇ ਪਾਈਪਾਂ ਦੇ ਪੁਲਾਂ ਵਿੱਚ ਬਰਸਾਤਾਂ ਦੌਰਾਨ ਘਾਹ, ਫੂਸ ਅਤੇ ਸਰਕੰਡਾ ਫਸਣ ਦੇ ਕਾਰਨ ਫਾਲ ਲੱਗ ਜਾਂਦੀ ਹੈ। ਜਿਸ ਨਾਲ ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਕਰਦਾ ਹੈ ਅਤੇ ਰਾਹਗੀਰਾਂ ਤੇ ਕਿਸਾਨਾਂ ਨੂੰ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ।

ਅੱਜ ਕਿਸਾਨਾਂ ਦੀ ਫਸਲ ਦੇ ਹੁੰਦੇ ਨੁਕਸਾਨ ਰੋਕਣ ਅਤੇ ਰਾਹਗੀਰਾਂ ਅਤੇ ਕਿਸਾਨਾਂ ਨੂੰ ਸਹੀ ਰਸਤਿਓਂ ਲੰਘਣ ਦੇ ਲਈ ਅੱਜ ਉਕਤ ਚਾਰ ਡਰੇਨਾਂ ਉੱਪਰ ਨਵੇਂ ਬਣਨ ਵਾਲੇ ਪੁਲਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਉੱਪਰ ਤਿੰਨ ਕਰੋੜ ਤੋਂ ਵੱਧ ਦੀ ਲਾਗਤ ਆਵੇਗੀ।

ਉਹਨਾਂ ਦੱਸਿਆ ਕਿ ਲਹਿਰਾਗਾਗਾ ਸ਼ਹਿਰ ਦੀ ਮੁੱਖ ਸਮੱਸਿਆ ਡਰਿਚ ਡਰੇਨ ਦਾ ਟੈਂਡਰ ਹੋ ਚੁੱਕਿਐ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ।

Leave a Reply

Your email address will not be published. Required fields are marked *