ਡਾਕਟਰਾਂ ਨੇ ਸਟੇਜ ‘ਤੇ ਆਉਣ ਤੋਂ ਰੋਕਿਆ
ਖਨੌਰੀ, 18 ਦਸੰਬਰ : ਖਨੌਰੀ ਬਾਰਡਰ ‘ਤੇ ਅੱਜ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦੀ 23ਵੇਂ ਦਿਨ ਵਿਚ ਹਾਲਤ ਬੇਹਦ ਨਾਜੁਕ ਹੋ ਗਈ ਹੈ। ਡਾਕਟਰਾਂ ਨੇ ਡਲੇਵਾਲ ਨੂੰ ਸਟੇਜ ‘ਤੇ ਆਉਣ ਤੋਂ ਸਖਤੀ ਨਾਲ ਰੋਕ ਦਿੱਤਾ, ਜਿਸ ਕਾਰਨ ਉਹ ਕਿਸਾਨਾਂ ਦੀ ਮਦਦ ਲੈ ਕੇ ਸਟੇਜ’ਤੇ ਨਾ ਆ ਪਾਏ। ਡਲੇਵਾਲ ਦਾ ਬੀਪੀ ਤੇ ਸੂਗਰ ਲੈਵਲ ਘਟ ਚੁਕਾ ਹੈ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਵੱਡਾ ਖਤਰਾ ਬਣਿਆ ਹੋਇਆ ਹੈ।
ਜਗਜੀਤ ਸਿੰਘ ਡਲੇਵਾਲ ਨੇ ਇਸ ਮੌਕੇ ਆਖਿਆ ਕਿ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੀ ਮੌਤ ਲਈ ਜਿੰਮੇਵਾਰ ਹੋਣਗੇ। ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹਕ ੇਂਦਰ ਨੂੰ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੇ ਹੁਕਮ ਦੇਣ।
ਕਿਸਾਨ ਸਿਧੇ ਆਪਣੀਆਂ ਮੰਗਾਂ ਲੈ ਕੇ ਸੁਪਰੀਮ ਕੋਰਟ ਕੋਲ ਆਉਣ – ਸੁਪਰੀਮ ਕੋਰਟ
– ਸੁਪਰੀਮ ਕੋਰਟ ਨੇ ਡਲੇਵਾਲ ਦੀ ਸਿਹਤ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ
ਉਧਰੋ ਮਾਣਯੋਗ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਆਖਿਆ ਕਿ ਕਿਸਾਨਾਂ ਲਈ ਸੁਪਰੀਮ ਕੋਰਟ ਦੇ ਦਰਵਾਜੇ ਹਮੇਸ਼ਾ ਖੁਲੇ ਹਨ ਤੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਸਿੱਧੇ ਸੁਪਰੀਮ ਕੋਰਟ ਕੋਲ ਆ ਸਕਦੇ ਹਨ। ਸੁਪਰੀਮ ਕੋਰਟ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਸਬੰਧੀ ਜਵਾਬ ਵੀ ਮੰਗਿਆ ਹੈ। ਸੁਪਰੀਮ ਕੋਰਟ ਨੇ ਇਹ ਵੀ ਆਖਿਆ ਹੈ ਕਿ ਡਲੇਵਾਲ ਦੀ ਸਿਹਤ ਨੂੰ ਤੰਦਰੁਸਤ ਰਖਣਾ ਬੇਹਦ ਜਰੂਰੀ ਹੈ। ਇਸ ਲਈ ਉਨ੍ਹਾਂ ਦਾ ਪੂਰਾ ਖਿਆਲ ਕੀਤਾ ਜਾਵੇ ਤੇ ਮਰਨ ਵਰਤ ਤੁੜਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇੱਕ 3 ਮੈਬਰੀ ਕਮੇਟੀ ਗਠਿਤ ਕਰ ਰਹੇ ਹਨ, ਜਿਹੜੀ ਕਿਸਾਨਾਂ ਦੀਆਂ ਮੰਗਾਂ ਸਬੰਧੀ ਫੈਸਲਾ ਕਰੇਗੀ ਤੇ ਗੱਲਬਾਤ ਕਰੇਗੀ।
