ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ
ਪੁੰਛ, 30 ਜੁਲਾਈ : ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਅੱਤਵਾਦੀਆਂ ਵਿਰੁੱਧ ਕਾਰਵਾਈ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ। ਸੁਰੱਖਿਆ ਬਲਾਂ ਨੇ ਪੁੰਛ ਦੇ ਕਸਾਲੀਅਨ ਇਲਾਕੇ ਵਿਚ ਇਕ ਮੁਕਾਬਲੇ ਵਿਚ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਲਾਕੇ ਵਿਚ ਇਕ ਹੋਰ ਅੱਤਵਾਦੀ ਨੂੰ ਘੇਰਾ ਪਾਇਆ ਹੈ।
ਇਸ ਤੋਂ ਪਹਿਲਾਂ ਵ੍ਹਾਈਟ ਨਾਈਟ ਕੋਰਪਸ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਸੁਰੱਖਿਆ ਬਲਾਂ ਨੇ ਪੁੰਛ ਸੈਕਟਰ ਦੇ ਵਾੜ ਵਾਲੇ ਖੇਤਰ ਵਿਚ 2 ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਵੇਖੀਆਂ। ਸੁਰੱਖਿਆ ਬਲਾਂ ਦੁਆਰਾ ਚੁਣੌਤੀ ਦਿੱਤੇ ਜਾਣ ‘ਤੇ, ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫ਼ੌਜ ਜਵਾਬੀ ਕਾਰਵਾਈ ਕਰ ਰਹੀ ਹੈ।
Read More : 10 ਕਰੋੜ ਦੀ ਹੈਰੋਇਨ ਸਮੇਤ 6 ਡਰੋਨ ਅਤੇ ਪਿਸਤੌਲ ਜਬਤ
—
